ਬਿਗ ਬੌਸ : ਪਾਰਸ ਦੀ ਪ੍ਰੇਮਿਕਾ ਅਕਾਂਸ਼ਾ ਦੇ ਕੋ-ਸਟਾਰ ਨਾਲ ਹੋਏ ਝਗੜੇ ਤੋਂ ਸ਼ੂਟਿੰਗ ਬੰਦ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਸੀਜ਼ਨ -13 ਵਿੱਚ ਕਈ ਚੀਜ਼ਾਂ ਨੂੰ ਲੈ ਕੇ ਵਿਵਾਦ ਹੁੰਦੇ ਆਏ ਹਨ।  ਬਿੱਗ ਬੌਸ ਦੇ ਘਰ ਦੇ ਬਾਹਰ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਿੱਗ ਬੌਸ ਸੀਜ਼ਨ -13 ਵਿੱਚ ਕਈ ਚੀਜ਼ਾਂ ਨੂੰ ਲੈ ਕੇ ਵਿਵਾਦ ਹੁੰਦੇ ਆਏ ਹਨ।  ਬਿੱਗ ਬੌਸ ਦੇ ਘਰ ਦੇ ਬਾਹਰ ਵੀ ਸ਼ੋਅ ਨੂੰ ਲੈ ਕੇ ਕਾਫ਼ੀ ਚਰਚਾ ਹੈ। ਦੱਸ ਦਈਏ ਸ਼ੋਅ ਦੀ ਸ਼ੁਰੂਆਤ ਤੋਂ ਹੀ ਪਾਰਸ ਛਾਬੜਾ ਆਪਣੀ ‘ਪਲੇਬੁਆਏ’ ਦੀ ਤਸਵੀਰ ਬਣਾਉਣ ‘ਚ ਰੁੱਝੇ ਹੋਏ ਹਨ। ਪਾਰਸ ਆਪਣੇ ਆਪ ਨੂੰ ‘ਪਲੇਬੁਆਏ’ ਕਹਿੰਦਾ ਵੀ ਹੈ। ਇਸ ਦੇ ਨਾਲ ਹੀ ਬਿਗ ਬੌਸ ਦੇ ਘਰ ਵਿੱਚ ਮਾਹਿਰਾ ਸ਼ਰਮਾ ਨਾਲ ਉਸਦੀ ਦੋਸਤੀ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਰਸ ਦੀ ਪ੍ਰੇਮਿਕਾ ਅਕਾਂਸ਼ਾ ਸ਼ਰਮਾ ਵੀ ਘਰ ਤੋਂ ਬਾਹਰ ਚਰਚਾ ਵਿੱਚ ਹੈ। 

Image result for paras chabra

ਪਾਰਸ ਛਾਬੜਾ ਦੀ ਪ੍ਰੇਮਿਕਾ ਘਰ ਦੇ ਬਾਹਰ ਅਤੇ ਮਾਹਿਰਾ ਸ਼ਰਮਾ ਘਰ ਦੇ ਅੰਦਰ ਪਾਰਸ ਨਾਲ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਉੱਥੇ ਹੀ ਅਕਾਂਸ਼ਾ ਹੁਣ ਕੁਝ ਹੋਰ ਕਾਰਨਾਂ ਕਰਕੇ ਵੀ ਸੁਰਖੀਆਂ ਵਿੱਚ ਹੈ। ਪਿੰਕਵਿਲਾ ਦੇ ਅਨੁਸਾਰ ਅਕਾਂਕਸ਼ਾ ਦੀ ਸੈੱਟ ‘ਤੇ ਆਪਣੇ ਸਹਿ-ਸਟਾਰ ਮਲਖਾਣ ਸਿੰਘ ਨਾਲ ਝਗੜਾ ਹੋ ਗਿਆ ਹੈ। ਦੱਸ ਦਈਏ ਦੋਵੇਂ ਵਿਘਨਹਰਤਾ ਗਣੇਸ਼ ਵਿੱਚ ਇਕੱਠੇ ਕੰਮ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਇਹ ਝਗੜਾ ਇੰਨਾ ਜ਼ਬਰਦਸਤ ਸੀ ਕਿ, ਬਹੁਤ ਸਾਰੇ ਲੋਕ ਇਸ ਵਿੱਚ ਸ਼ਾਮਲ ਹੋਏ ਹਨ। ਦੋਵਾਂ ਦੇ ਝਗੜੇ ਤੋਂ ਬਾਅਦ ਸ਼ੋਅ ਦੀ ਸ਼ੂਟਿੰਗ ਵੀ ਰੁਕ ਗਈ ਹੈ।

Image result for paras chabra

ਰਿਪੋਰਟਾਂ ਦੇ ਅਨੁਸਾਰ, ਅਕਾਂਸ਼ਾ ਅਤੇ ਮਲਖਾਨ ਨੇ ਪ੍ਰੋਡਕਸ਼ਨ ਟੀਮ ਨੂੰ ਸਪਸ਼ਟ ਤੌਰ ‘ਤੇ ਕਿਹਾ ਹੈ ਕਿ, ਉਹ ਹੁਣ ਇਕੱਠੇ ਕੰਮ ਨਹੀਂ ਕਰ ਸਕਦੇ। ਦੱਸ ਦਈਏ ਅਕਾਂਸ਼ਾ ਦਾ ਪਾਰਸ ਛਾਬੜਾ ਦੀ ਖ਼ਬਰ ਤੋਂ ਬਾਅਦ ਹੀ ਮੂਡ ਖ਼ਰਾਬ ਸੀ, ਇਸ ਕਾਰਨ ਉਸਦੀ ਆਪਣੇ ਸਹਿ-ਸਟਾਰ ਨਾਲ ਝਗੜਾ ਵੀ ਹੋ ਗਿਆ। ਪਿੰਕਵਿਲਾ ਦੇ ਤਾਜ਼ਾ ਇੰਟਰਵਿਉ ਵਿੱਚ, ਅਕਾਂਸ਼ਾ ਨੇ ਪਾਰਸ ਛਾਬੜਾ ਦੇ ਨਾਲ ਟਰੱਸਟ ਇਸ਼ੂ ਦਾ ਐਲਾਨ ਕੀਤਾ ਸੀ। ਅਕਾਂਸ਼ਾ ਨੇ ਕਿਹਾ ਸੀ, ਮੈਂ ਉਸ ਨੂੰ ਸਾਡੇ ਰਿਸ਼ਤੇ ਦੀ ਬੇਅਦਬੀ ਕਰਨ ਲਈ ਕਦੇ ਮੁਆਫ ਨਹੀਂ ਕਰਾਂਗੀ।

https://www.instagram.com/p/B7hwSEpFsg0/

ਗੌਰ ਕਰਨ ਵਾਲੀ ਗੱਲ ਹੈ ਕਿ, ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੀ ਘਰ ਵਿੱਚ ਖੇਡ ਬਿਲਕੁਲ ਵੱਖਰੀ ਹੈ, ਕਿਉਂਕਿ ਦੋਵੇਂ ਸ਼ੁਰੂ ਤੋਂ ਹੀ ਸਾਰੇ ਘਰ ਦਾ ਸਾਹਮਣਾ ਕਰ ਰਹੇ ਹਨ। ਮਾਹਿਰਾ ਸ਼ਰਮਾ ਨੇ ਖੁਦ ਕਿਹਾ ਹੈ ਕਿ, ਮਾਹਿਰਾ, ਪਾਰਸ ‘ਤੇ ਨਿਰਭਰ ਨਹੀਂ ਹੈ, ਬਲਕਿ ਮਾਹਿਰਾ ਦੀ ਪਛਾਣ ਮਾਹਿਰਾ ਨਾਲ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਅਕਾਂਸ਼ਾ ਨੇ ਵੀ ਕੁਝ ਅਜਿਹਾ ਹੀ ਜ਼ਾਹਰ ਕੀਤਾ ਹੈ।

Leave a Reply

Your email address will not be published. Required fields are marked *