ਯੂਪੀ ‘ਚ ਕਾਂਗਰਸ ਦਾ ਵੱਡਾ ਐਲਾਨ, ਸਰਕਾਰ ਬਣਨ ‘ਤੇ 12 ਵੀਂ ਪਾਸ ਵਿਦਿਆਰਥਣਾਂ ਨੂੰ ਸਮਾਰਟਫੋਨ, ਗ੍ਰੈਜੂਏਟ ਨੂੰ ਮਿਲੇਗੀ ਸਕੂਟੀ

ਯੂਪੀ : ਯੂਪੀ ਵਿਚ ਕੁਝ ਹੀ ਦਿਨਾਂ ‘ਚ ਵਿਧਾਨਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ…

ਯੂਪੀ : ਯੂਪੀ ਵਿਚ ਕੁਝ ਹੀ ਦਿਨਾਂ ‘ਚ ਵਿਧਾਨਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ।ਇਸ ਦੌਰਾਨ ਕਾਂਗਰਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਾਂਗਰਸ ਦੀ ਜਰਨਲ ਸੱਕਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਲੜਕੀਆਂ ਨੂੰ ਸਮਾਰਟਫੋਨ ਅਤੇ ਸਕੂਟੀ ਦਿੱਤੀ ਜਾਵੇਗੀ।

Also Read : ਦਿੱਲੀ ਹੱਦ ‘ਤੇ ਡਟੇ ਕਿਸਾਨਾਂ ਨੂੰ ਲੈ ਕੇ SC ਦੀ ਟਿੱਪਣੀ, ਕਿਹਾ-‘ਅੰਦੋਲਨ ਦਾ ਅਧਿਕਾਰ ਪਰ ਸੜਕਾਂ ਨਾ ਹੋਣ ਜਾਮ’

ਪ੍ਰਿਯੰਕਾ ਗਾਂਧੀ ਨੇ ਇਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਲਿਿਖਆ ਕਿ “ਮੈਂ ਕੁਝ ਵਿਿਦਆਰਥਣਾਂ ਨੂੰ ਮਿਲੀ ਹਾਂ,ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਅਤੇ ਸੁਰੱਖਿਆ ਲਈ ਸਮਾਰਟਫੋਨ ਦੀ ਜਰੂਰਤ ਹੈ।ਮੈਨੂੰ ਖੁਸ਼ੀ ਹੈ ਕਿ ਘੋਸ਼ਣਾ ਪੱਤਰ ਸਮੀਤੀ ਦੀ ਸਹਿਮਤੀ ਨਾਲ ਇੰਟਰਮੀਡੀਏਟ ਪਾਸ ਕਰਨ ਵਾਲੀ ਲੜਕੀਆਂ ਨੂੰ ਸਮਾਰਟਫੋਨ ਅਤੇ ਗ੍ਰੇਜੂਏਟ ਪਾਸ ਕਰਨ ਵਾਲੀਆਂ ਵਿਿਦਆਰਥਣਾਂ ਨੂੰ ਸਕੂਟੀ ਦਿੱਤੀ ਜਾਵੇਗੀ।”

ਚੋਣਾਂ ‘ਚ 40 ਫੀਸਦੀ ਟਿਕਟਾਂ ਅੋਰਤਾਂ ਨੂੰ ਦਵੇਗੀ ਕਾਂਗਰਸ ਸਰਕਾਰ 
ਇਸਤੋਂ ਪਹਿਲਾਂ ਪ੍ਰਿਯੰਕਾਂ ਗਾਂਧੀ ਨੇ ਵਿਧਾਨਸਭਾ ਚੋਣਾਂ ਵਿਚ ਅੋਰਤਾਂ ਦੇ ਰਾਖਵੇਂਕਰਣ ਲਈ 40% ਟਿਕਟ ਦੇਣ ਦਾ ਐਲਾਨ ਕੀਤਾ ਸੀ। ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਸੀ ਕੀ ਕਾਂਗਰਸ ਅਗਾਮੀ ਵਿਧਾਨਸਭਾ ਚੋਣਾਂ ਲਈ ਅੋਰਤਾਂ ਨੂੰ 40 ਫੀਸਦੀ ਟਿਕਟ ਦਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਅੋਰਤਾਂ ਜੋ ਬਦਲਾਅ ਲਿਆਉਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਅੱਗੇ ਆਕੇ ਚੋਣਾਂ ਲੜਣ ਦਾ ਸਵਾਗਤ ਹੈ। ਪ੍ਰਿਯੰਕਾਂ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ,”ਕੋਈ ਵੀ ਅੋਰਤ ਜੋ ਚੋਣਾਂ ਲੜਣਾ ਚਾਹੁੰਦੀ ਹੈ ਉਹ 15 ਨਵੰਬਰ ਤਕ ਆਪਣਾ ਨਾਮ ਦਰਜ ਕਰਵਾ ਸਕਦੀ ਹੈ। 

Leave a Reply

Your email address will not be published. Required fields are marked *