ਜਲੰਧਰ: ਬੁੱਧਵਾਰ ਨੂੰ ਜਲੰਧਰ ਦਾ ਤੂਫਾਨੀ ਦੌਰਾ ਕਰਨ ਵਾਲੀ ਸੀਨੀਅਰ ਅਕਾਲੀ ਦਲ ਨੇਤਾ ਤੇ ਸੰਸਦ ਮੈਂਬਰ ਹਰਸਿਮਰਕਤ ਕੌਰ ਬਾਦਲ ਦਾ ਦੂਜਾ ਅੰਦਾਜ਼ ਵੀ ਲੋਕਾਂ ਨੂੰ ਦੇਸ਼ਣ ਨੂੰ ਮਿਲਿਆ। ਉਨ੍ਹਾਂ ਨੇ ਆਪਣੇ ਬਿਜ਼ੀ ਪ੍ਰੋਗਰਾਮ ਤੋਂ ਸਮਾਂ ਕੱਢ ਕੇ ਕੈਂਟ ਦੀ ਇਕ ਦੁਕਾਨ ਵਿਚ ਕਰਵਾਚੌਥ ਤਿਓਹਾਰ ਨੂੰ ਲੈ ਕੇ ਚੂੜੀਆਂ ਦੀ ਖਰੀਦਦਾਰੀ ਕੀਤੀ। ਤਕਰੀਬਨ 2 ਵਜੇ ਦੁਕਾਨ ਵਿਚ ਪਹੁੰਚੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਵਿਚਾਲੇ ਦੇਖ ਕੇ ਉਥੇ ਮੌਜੂਦ ਹੋਰ ਗਾਹਕ ਖੁਸ਼ ਹੋ ਗਏ। ਉਨ੍ਹਾਂ ਨੇ ਆਪਣੇ ਫੋਨਾਂ ਰਾਹੀਂ ਹਰਸਿਮਰਤ ਬਾਦਲ ਨਾਲ ਤਸਵੀਰਾਂ ਵੀ ਖਿੱਚੀਆਂ। ਇਸ ਦੌਰਾਨ ਕੁਝ ਮੀਡੀਆ ਕਰਮਚਾਰੀ ਵੀ ਦੁਕਾਨ ਵਿਚ ਪਹੁੰਚੇ।
Also Read: ਦਿੱਲੀ ਹੱਦ ‘ਤੇ ਡਟੇ ਕਿਸਾਨਾਂ ਨੂੰ ਲੈ ਕੇ SC ਦੀ ਟਿੱਪਣੀ, ਕਿਹਾ-‘ਅੰਦੋਲਨ ਦਾ ਅਧਿਕਾਰ ਪਰ ਸੜਕਾਂ ਨਾ ਹੋਣ ਜਾਮ’
ਬਿਊਟੀ ਹਾਊਸ ਵਿਚ ਸਾਬਕਾ ਕੈਬਿਨਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਪਸੰਦ ਦੀਆਂ ਚੂੜੀਆਂ ਖਰੀਦੀਆਂ। ਨਾਲ ਹੀ, ਹੋਰ ਮਨਿਆਰੀ ਦਾ ਸਮਾਨ ਵੀ ਖਰੀਦਿਆ। ਉਨ੍ਹਾਂ ਨੇ ਤਕਰੀਬਨ 15 ਮਿੰਟ ਦੁਕਾਨ ਵਿਚ ਖਰੀਦਦਾਰੀ ਕੀਤੀ। ਹਰਸਿਮਰਤ ਕੌਰ ਨੇ ਉਨ੍ਹਾਂ ਨਾਲ ਮਿਲਣ ਆਏ ਗਾਹਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਸੈਲਫੀ ਵੀ ਖਿਚਵਾਈ।
Also Read: ਮੱਧ ਪ੍ਰਦੇਸ਼ ਦੇ ਭਿੰਡ ‘ਚ ਏਅਰਫੋਰਸ ਦਾ ਜਹਾਜ਼ ਕ੍ਰੈਸ਼, ਜ਼ਮੀਨ ਅੰਦਰ ਧਸਿਆ ਜਹਾਜ਼
ਦੁਕਾਨ ਦੇ ਮਾਲਕ ਕਨਿਸ਼ਕ ਕੰਨੂ ਨੇ ਕਿਹਾ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਥੇ ਖਰੀਦਦਾਰੀ ਲਈ ਆ ਕੇ ਉਨ੍ਹਾਂ ਦੀ ਦੁਕਾਨ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਹਰਸਿਮਰਤ ਕੌਰ ਦੇ ਆਉਣ ਉੱਤੇ ਬਹੁਤ ਖੁਸ਼ੀ ਹੋਈ ਹੈ। ਦੁਕਾਨ ਵਿਚ ਮੌਜੂਦ ਹੋਰ ਗਾਹਕ ਵੀ ਸਾਬਕਾ ਕੇਂਦਰੀ ਮੰਤਰੀ ਨੂੰ ਆਪਣੇ ਵਿਚਾਲੇ ਦੇਖ ਖੁਸ਼ ਹੋਏ ਹਨ।



