ਕਿਸਾਨ ਅੰਦੋਲਨ ਤੋ ਘਰ ਪਰਤ ਰਹੇ ਕਿਸਾਨਾਂ ਨਾਲ ਵਾਪਰਿਆ ਵੱਡਾ ਹਾਦਸਾ, ਪੰਜਾਬ ਦੇ ਕਿਸਾਨ ਦੀ ਮੌਤ 3 ਜ਼ਖਮੀ

ਹਿਸਾਰ : ਟੀਕਰੀ ਬਾਰਡਰ (Tikri Border) ਤੋਂ ਅੰਦੋਲਨ ਸਮਾਪਤੀ ਕਰਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ (Farmers of Punjab) ਨਾਲ ਹਿਸਾਰ ਵਿਚ ਵੱਡਾ ਹਾਦਸਾ (Big…

ਹਿਸਾਰ : ਟੀਕਰੀ ਬਾਰਡਰ (Tikri Border) ਤੋਂ ਅੰਦੋਲਨ ਸਮਾਪਤੀ ਕਰਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ (Farmers of Punjab) ਨਾਲ ਹਿਸਾਰ ਵਿਚ ਵੱਡਾ ਹਾਦਸਾ (Big accident) ਵਾਪਰ ਗਿਆ। ਨੈਸ਼ਨਲ ਹਾਈਵੇ 9 ‘ਤੇ ਹਿਸਾਰ ਵਿਚ ਸ਼ਨੀਵਾਰ ਸਵੇਰੇ ਤਕਰੀਬਨ 7 ਵਜੇ ਹਾਦਸਾ ਵਾਪਰ ਗਿਆ। ਅੰਦੋਲਨ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਟ੍ਰਾਲੀ ਨੂੰ ਪਿੰਡ ਢੰਡੂਰ ਨੇੜੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪੰਜਾਬ ਦੇ ਮੁਕਤਸਰ ਸਾਹਿਬ ਵਾਸੀ ਕਿਸਾਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਹੋਰ ਦੋ ਕਿਸਾਨ ਜ਼ਖਮੀ ਹੋ ਗਏ। ਮੌਕੇ ‘ਤੇ ਪੁਲਿਸ ਟੀਮ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। Also Read : ‘ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ’ ਕਿਸਾਨ ਅੰਦੋਲਨ ‘ਤੇ ਬੋਲੇ ਗਾਇਕ ਰੇਸ਼ਮ ਅਨਮੋਲ


ਮਿਲੀ ਜਾਣਕਾਰੀ ਮੁਤਾਬਕ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਕਿਸਾਨ ਨੈਸ਼ਨਲ ਹਾਈਵੇ 9 ਤੋਂ ਹੁੰਦੇ ਹੋਏ ਪੰਜਾਬ ਜਾ ਰਹੇ ਸਨ। ਜਦੋਂ ਕਿਸਾਨਾਂ ਦਾ ਕਾਫਲਾ ਹਿਸਾਰ ਵਿਚ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੋਂ ਤੇਜ਼ ਸਪੀਡ ਵਿਚ ਆ ਰਹੇ ਇਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੱਕ ਦੀ ਟੱਕਰ ਨਾਲ ਟਰਾਲੀ ਮੌਕੇ ‘ਤੇ ਹੀ ਪਲਟ ਗਈ। Also Read : ਮੁੱਖ ਮੰਤਰੀ ਚੰਨੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ

ਜਿਸ ਨਾਲ ਮੁਕਤਸਰ ਸਾਹਿਬ ਦੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤਾ ਸਿੰਘ ਉਮਰ 38 ਸਾਲ ਦੀ ਮੌਤ ਹੋ ਗਈ। ਜ਼ਖਮੀਆਂ ਵਿਚ ਅਜੇ ਪ੍ਰੀਤ ਉਮਰ 38 ਸਾਲ, ਗੋਗਾ ਉਮਰ 60 ਤੋਂ 65 ਸਾਲ ਅਤੇ ਦਾਰਾ ਸਿੰਘ ਉਮਰ 55 ਸਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚੂਡਾਮਣੀ ਹਸਪਤਾਲ ਹਿਸਾਰ ਵਿਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *