ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਪ੍ਰੋ. ਬਲਜਿੰਦਰ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਪਾਰਟੀ ਦੇ ਬਾਗ਼ੀ ਵਿਧਾਇਕਾਂ ਤੇ ਸਵਾਲ ਪੱਛੇ ਜਾਣ ਤੇ ਉਹਨਾਂ ਨੇ ਆਪਣੀ ਗੱਲ ਨੂੰ ਗੋਲਮੋਲ ਕਰ ਦਿੱਤਾ। ਦਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਚੋਣਾਂ ਲੜਨ ਲਈ ਉਨ੍ਹਾਂ ਕੋਲ ਬਹੁਤ ਮੁੱਦੇ ਹਨ।
ਨਾਲ ਹੀ ਉਨ੍ਹਾਂ ਹਸਪਤਾਲਾਂ ਤੇ ਸਕੂਲਾਂ ਦੀ ਸਥਿਤੀ ਬਾਰੇ ਚਿੰਤਾ ਕਰਦਿਆਂ ਕਿਹਾ ਕਿ ਇੱਥੇ ਕੋਈ ਵਿਕਾਸ ਨਹੀਂ ਕਰਵਾਇਆ ਇਸ ਲਈ ਉਨ੍ਹਾਂ ਕੋਲ ਮੁੱਦੇ ਹੀ ਮੁੱਦੇ ਹਨ। ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਸੁਖਪਾਲ ਖੈਰਾ ਦੇ ਨਾਲ ਖੜੇ ਹੋਏ ਹਨ ਉਹਨਾਂ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ ਹੈ। ਉਹਨਾਂ ਨੂੰ ਵਿਧਾਇਕ ਬਣਾਉਣ ਵਾਲੇ ਲੋਕ ਹੈ ਤੇ ਕੋਈ ਵੀ ਲੀਡਰ ਆਪਣੇ ਆਪ ਚ ਵੱਡਾ ਨਹੀਂ ਹੁੰਦਾ ਹੈ। ਉਸਨੂੰ ਵੱਡਾ ਬਣਾਉਣ ਵਾਲੀ ਆਮ ਜਨਤਾ ਹੁੰਦੀ ਹੈ।

