ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਦੇ ਘਰ ਆਈ ਨੰਨ੍ਹੀ ਪਰੀ, ਪਿਤਾ ਬਣੇ ਇਹ ਕ੍ਰਿਕਟਰ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ (Indian Pacer) ਭੁਵਨੇਸ਼ਵਰ ਕੁਮਾਰ (Bhuvneshwar Kumar) ਦੇ ਘਰ ਖੁਸ਼ਖਬਰੀ (Good News) ਆਈ ਹੈ। ਭੁਵਨੇਸ਼ਵਰ ਦੀ ਪਤਨੀ ਨੂਪੁਰ ਨਾਗਰ (Nupur Nagar)…

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ (Indian Pacer) ਭੁਵਨੇਸ਼ਵਰ ਕੁਮਾਰ (Bhuvneshwar Kumar) ਦੇ ਘਰ ਖੁਸ਼ਖਬਰੀ (Good News) ਆਈ ਹੈ। ਭੁਵਨੇਸ਼ਵਰ ਦੀ ਪਤਨੀ ਨੂਪੁਰ ਨਾਗਰ (Nupur Nagar) ਨੇ ਬੁੱਧਵਾਰ ਨੂੰ ਬੇਟੀ (Baby Girl) ਨੂੰ ਜਨਮ ਦਿੱਤਾ ਹੈ। ਨੂਪੁਰ ਨੇ ਨਵੀਂ ਦਿੱਲੀ (New Delhi) ਦੇ ਇਕ ਹਸਪਤਾਲ ‘ਚ ਬੇਟੀ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਗਲਵਾਰ ਨੂੰ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। 

Also Read: ਵਿਆਹ ਦੇ ਜੋੜੇ ‘ਚ ਇਮਤਿਹਾਨ ਦੇਣ ਪਹੁੰਚੀ ਲਾੜੀ, ਵੀਡੀਓ ਹੋ ਰਹੀ ਵਾਇਰਲ

ਭੁਵਨੇਸ਼ਵਰ ਕੁਮਾਰ ਨਿਊਜ਼ੀਲੈਂਡ ਖਿਲਾਫ ਹਾਲ ਹੀ ‘ਚ ਖਤਮ ਹੋਈ ਟੀ-20 ਸੀਰੀਜ਼ ਦਾ ਹਿੱਸਾ ਸੀ। ਭੁਵਨੇਸ਼ਵਰ ਕੁਮਾਰ ਟੀ-20 ਵਿਸ਼ਵ ਕੱਪ ‘ਚ ਖਰਾਬ ਫਾਰਮ ਨਾਲ ਜੂਝ ਰਿਹਾ ਸੀ ਪਰ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਭੁਵਨੇਸ਼ਵਰ ਕੁਮਾਰ ਦੇ ਘਰ ਬੁੱਧਵਾਰ ਸਵੇਰੇ 9 ਵਜੇ ਬੇਟੀ ਦਾ ਜਨਮ ਹੋਇਆ। ਭੁਵਨੇਸ਼ਵਰ ਕੁਮਾਰ ਅਤੇ ਨੂਪੁਰ ਨਾਗਰ ਦਾ ਵਿਆਹ 23 ਨਵੰਬਰ 2017 ਨੂੰ ਹੋਇਆ ਸੀ। ਨੁਪੁਰ ਨਗਰ ਇਸ ਸਮੇਂ ਦਿੱਲੀ ਦੇ ਨੇੜੇ ਨੋਇਡਾ ਵਿੱਚ ਰਹਿੰਦੀ ਹੈ। 

Also Read: Honeymoon ‘ਤੇ ਜੋੜੇ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਪਵੇਗਾ ਪਛਤਾਉਣਾ

ਦੱਸ ਦੇਈਏ ਕਿ ਭੁਵਨੇਸ਼ਵਰ ਕੁਮਾਰ ਦੇ ਪਿਤਾ ਕਿਰਨ ਪਾਲ ਸਿੰਘ ਦੀ ਇਸ ਸਾਲ ਮਈ ਮਹੀਨੇ ਮੌਤ ਹੋ ਗਈ ਸੀ। ਕਿਰਨ ਪਾਲ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

Also Read: 14 ਦਿਨ ਦੀ ਨੌਕਰੀ ਲਈ ਮਿਲੇਗੀ 9 ਲੱਖ ਰੁਪਏ ਸੈਲਰੀ, ਕਰਨਾ ਹੋਵੇਗਾ ਇਹ ਕੰਮ

Leave a Reply

Your email address will not be published. Required fields are marked *