‘Bharat Bhagya Vidhata’ Trailer: 26/11 ਮੁੰਬਈ ਹਮਲੇ ਦੌਰਾਨ ਨਰਸਾਂ ਦੀ ਬਹਾਦਰੀ ਦੀ ਅਣਸੁਣੀ ਕਹਾਣੀ ਲੈ ਕੇ ਆਈ ਕੰਗਨਾ ਰਣੌਤ, ਟ੍ਰੇਲਰ ਰਿਲੀਜ਼

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਬਹੁ-ਪ੍ਰਤੀਖਿਆਿਤ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ (Bharat Bhagya Vidhata) ਦਾ ਦਮਦਾਰ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ…

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਬਹੁ-ਪ੍ਰਤੀਖਿਆਿਤ ਫ਼ਿਲਮ 'ਭਾਰਤ ਭਾਗਿਆ ਵਿਧਾਤਾ' (Bharat Bhagya Vidhata) ਦਾ ਦਮਦਾਰ ਟ੍ਰੇਲਰ ਅੱਜ ਰਿਲੀਜ਼

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਬਹੁ-ਪ੍ਰਤੀਖਿਆਿਤ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ (Bharat Bhagya Vidhata) ਦਾ ਦਮਦਾਰ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ‘ਕਾਮਾ ਹਸਪਤਾਲ’ ਵਿੱਚ ਵਾਪਰੀਆਂ ਸੱਚੀਆਂ ਘਟਨਾਵਾਂ ਅਤੇ ਉੱਥੋਂ ਦੇ ਮੈਡੀਕਲ ਸਟਾਫ਼ ਦੀ ਬਹਾਦਰੀ ਦੀ ਅਣਸੁਣੀ ਦਾਸਤਾਨ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ। ਇਹ ਕਹਾਣੀ ਉਸ ਭਿਆਨਕ ਰਾਤ ਦੀ ਹੈ, ਜਦੋਂ ਹਸਪਤਾਲ ਵਿੱਚ ਫਸੇ ਕਰੀਬ 400 ਲੋਕਾਂ ਦੀ ਜਾਨ ਬਚਾਉਣ ਲਈ ਨਰਸਾਂ ਨੇ ਆਪਣੀ ਜ਼ਿੰਦਗੀ ਦਾਅ ‘ਤੇ ਲਾ ਦਿੱਤੀ ਸੀ।

2 ਮਿੰਟ 24 ਸੈਕਿੰਡ ਦਾ ਟ੍ਰੇਲਰ ਦੇ ਰਿਹਾ ਹੈ ਰੂਂ ਕੰਬਾਊ ਮੰਜ਼ਰ

ਫ਼ਿਲਮ ਦਾ ਟ੍ਰੇਲਰ 2 ਮਿੰਟ 24 ਸੈਕਿੰਡ ਦਾ ਹੈ, ਜਿਸ ਦੀ ਸ਼ੁਰੂਆਤ ਮੁੰਬਈ ਅਤੇ ਖ਼ਾਸ ਕਰਕੇ ਕਾਮਾ ਹਸਪਤਾਲ ‘ਤੇ ਹੋਏ ਅੱਤਵਾਦੀ ਹਮਲੇ ਦੇ ਖ਼ੌਫ਼ਨਾਕ ਦ੍ਰਿਸ਼ਾਂ ਨਾਲ ਹੁੰਦੀ ਹੈ। ਟ੍ਰੇਲਰ ਵਿੱਚ ਜਿੱਥੇ ਇੱਕ ਪਾਸੇ ਹਸਪਤਾਲ ਦੇ ਅੰਦਰੂਨੀ ਹਾਲਾਤ ਦਿਖਾਏ ਗਏ ਹਨ, ਉੱਥੇ ਹੀ ਸਮਾਜ ਵਿੱਚ ਨਰਸਾਂ ਦੇ ਜੀਵਨ ਅਤੇ ਉਨ੍ਹਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਵੀ ਬਾਰੀਕੀ ਨਾਲ ਉਭਾਰਿਆ ਗਿਆ ਹੈ।

ਜਦੋਂ ਅੱਤਵਾਦੀਆਂ ਨੇ ਹਸਪਤਾਲ ‘ਚ ਮਚਾਈ ਸੀ ਤਬਾਹੀ

ਫ਼ਿਲਮ ਦਾ ਮੁੱਖ ਕੇਂਦਰ ਸਾਲ 2008 ਵਿੱਚ ਕਾਮਾ ਹਸਪਤਾਲ ‘ਤੇ ਹੋਇਆ ਉਹ ਹਮਲਾ ਹੈ, ਜਦੋਂ ਅੱਤਵਾਦੀਆਂ ਨੇ ਅੰਦਰ ਵੜ ਕੇ 6 ਸੁਰੱਖਿਆ ਗਾਰਡਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਹਸਪਤਾਲ ਦੀ ਮੁੱਖ ਇਮਾਰਤ ਦੇ ਪਿੱਛੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਈ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਸਨ। ਅਜਿਹੇ ਨਾਜ਼ੁਕ ਹਾਲਾਤ ਵਿੱਚ ਉੱਥੋਂ ਦੀਆਂ ਨਰਸਾਂ ਅਤੇ ਸਪੋਰਟਿੰਗ ਸਟਾਫ਼ ਨੇ ਆਪਣੀ ਸੂਝ-ਬੂਝ ਨਾਲ ਨਾ ਸਿਰਫ਼ ਮਰੀਜ਼ਾਂ ਦੀ ਜਾਨ ਬਚਾਈ, ਸਗੋਂ ਅੱਤਵਾਦੀਆਂ ਦਾ ਡਟ ਕੇ ਸਾਹਮਣਾ ਵੀ ਕੀਤਾ।

ਨਰਸ ਦੇ ਕਿਰਦਾਰ ‘ਚ ਕੰਗਨਾ ਰਣੌਤ ਨੇ ਜਿੱਤਿਆ ਦਿਲ

ਫ਼ਿਲਮ ਵਿੱਚ ਕੰਗਨਾ ਰਣੌਤ ਇੱਕ ਜਾਂਬਾਜ਼ ਨਰਸ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ, ਜਦਕਿ ਅਦਾਕਾਰਾ ਗਿਰੀਜਾ ਓਕ ਵੀ ਉਨ੍ਹਾਂ ਦੇ ਨਾਲ ਨਰਸ ਦੇ ਰੂਪ ਵਿੱਚ ਸਾਥ ਦਿੰਦੀ ਦਿਖਾਈ ਦੇ ਰਹੀ ਹੈ। ਟ੍ਰੇਲਰ ਵਿੱਚ ਕੰਗਨਾ ਨਰਸਿੰਗ ਦੌਰਾਨ ਲਈ ਗਈ ਆਪਣੀ ਸਹੁੰ (Oath) ਨੂੰ ਯਾਦ ਕਰਦੀ ਹੈ ਅਤੇ ਲੋਕਾਂ ਦੀਆਂ ਜਾਨਾਂ ਦੀ ਰੱਖਿਆ ਲਈ ਹਸਪਤਾਲ ਦੇ ਮੈਨੇਜਮੈਂਟ ਨਾਲ ਵੀ ਲੋਹਾ ਲੈਂਦੀ ਨਜ਼ਰ ਆਉਂਦੀ ਹੈ।

12 ਜੂਨ ਨੂੰ ਸਿਨੇਮਾਘਰਾਂ ‘ਚ ਹੋਵੇਗੀ ਟੱਕਰ

ਮਨੋਜ ਤਾਪੜੀਆ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਨੂੰ ਕੰਗਨਾ ਰਣੌਤ ਨੇ ‘ਪੇਨ ਇੰਡੀਆ’ (Pen India) ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿੱਚ ਕੰਗਨਾ ਤੋਂ ਇਲਾਵਾ ਗਿਰੀਜਾ ਓਕ, ਸਮਿਤਾ ਤਾਂਬੇ, ਸੁਹਿਤਾ ਥਾਟੇ, ਆਸ਼ਾ ਸ਼ੇਲਾਰ, ਪ੍ਰਿਆ ਬੇਰਡੇ, ਈਸ਼ਾ ਡੇ, ਰਸਿਕਾ ਅਗਾਸ਼ੇ, ਅਮ੍ਰਿਤਾ ਨਾਮਦੇਵ, ਆਦਿਤਿਆ ਮਿਸ਼ਰਾ ਅਤੇ ਜਾਹਿਦ ਖ਼ਾਨ ਵਰਗੇ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਬਾਕਸ ਆਫਿਸ ‘ਤੇ ਇਸਦੀ ਸਿੱਧੀ ਟੱਕਰ ਇਮਤਿਆਜ਼ ਅਲੀ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਨਾਲ ਹੋਵੇਗੀ।

Leave a Reply

Your email address will not be published. Required fields are marked *