BCCI ਨੇ Twitter ‘ਤੇ ਸਾਂਝਾ ਕੀਤਾ ਵਿਸ਼ਵ ਦਾ ਸਭ ਤੋਂ ਵੱਡਾ ਖੇਡ ਸਟੇਡੀਅਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਟਵਿੱਟਰ ‘ਤੇ  ‘ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ’ ਦਾ ਹਵਾਈ ਨਜ਼ਾਰਾ ਸਾਂਝਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਟਵਿੱਟਰ ‘ਤੇ  ‘ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ’ ਦਾ ਹਵਾਈ ਨਜ਼ਾਰਾ ਸਾਂਝਾ ਕੀਤਾ ਹੈ। ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਵਿੱਚ ਦਰਸ਼ਕਾਂ ਦੀ ਸਮਰੱਥਾ 1 ਲੱਖ 10 ਹਜ਼ਾਰ ਹੈ। ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਉਪ-ਪ੍ਰਧਾਨ ਪਰਿਮਲ ਨਾਥਵਾਨੀ ਨੇ ਜਨਵਰੀ 2019 ਵਿੱਚ ਨਿਰਮਾਣ ਅਧੀਨ ਸਟੇਡੀਅਮ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ, ਸਟੇਡੀਅਮ ਵਿੱਚ ਦਰਸ਼ਕਾਂ ਦੀ ਗਿਣਤੀ ਮੈਲਬੋਰਨ ਕ੍ਰਿਕਟ ਮੈਦਾਨ ਤੋਂ ਵੀ ਵੱਧ ਹੋਵੇਗੀ।

ਦੱਸ ਦਈਏ ਐਮਸੀਜੀ ਇਸ ਸਮੇਂ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਕ ਸਮਰੱਥਾ ਵਾਲਾ ਸਟੇਡੀਅਮ ਹੈ, ਜਿਸ ਵਿੱਚ 90 ਹਜ਼ਾਰ ਲੋਕ ਇਕੋ ਸਮੇਂ ਕ੍ਰਿਕਟ ਮੈਚ ਦੇਖ ਸਕਦੇ ਹਨ। BCCI ਨੇ ਮੈਦਾਨ ਦੀ ਫੋਟੋ ਨਾਲ ਟਵੀਟ ਕੀਤਾ- “#MoteraStadium  ਅਹਿਮਦਾਬਾਦ ਦੀ ਸਮਰੱਥਾ 1 ਲੱਖ 10 ਹਜ਼ਾਰ ਦਰਸ਼ਕਾਂ ਦੀ ਹੈ। ਇਹ ਵਿਸ਼ਵ ਦਾ ਸਭ ਤੋਂ ਵੱਡਾ #Cricket stadium ਹੈ।”

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਸਟੇਡੀਅਮ ‘ਚ ਕਈ ਸਮਾਗਮਾਂ ਵਿੱਚ ਹਿੱਸਾ ਲਿਆ ਹੈ। ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵੀ ਅਗਲੇ ਸਾਲ ਸਰਦਾਰ ਪਟੇਲ ਸਟੇਡੀਅਮ ਵਿੱਚ ਖੇਡੇ ਜਾਣਗੇ।

Leave a Reply

Your email address will not be published. Required fields are marked *