ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਵਧਾਈਆਂ ਦਾ ਸਿਲਸਿਲਾ ਹਰ ਪਾਸਿਓਂ ਲਗਾਤਾਰ ਜਾਰੀ ਹੈ। ਇਨ੍ਹਾਂ ਵਧਾਈਆਂ ਵਿਚ ਸਚਿਨ ਤੇਂਦੁਲਕਰ ਨੇ ਵੀ ਆਪਣੇ ਵੱਖਰੇ ਅੰਦਾਜ ‘ਚ ਵਧਾਈ ਦਿੰਦਿਆਂ ਕਿਹਾ ਕਿ, ਸੌਰਵ ਨੇ ਜਿਸ ਤਰ੍ਹਾਂ ਹੁਣ ਤੱਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ ਹੈ, ਉਹ ਅੱਗੇ ਵੀ ਬੀਸੀਸੀਆਈ ਦੇ ਬਤੌਰ ਪ੍ਰਧਾਨ ਹੋਣ ਦੇ ਬਾਅਦ ਕ੍ਰਿਕਟ ਦੀ ਸੇਵਾ ਕਰਦੇ ਰਹਿਣਗੇ।
ਗਾਂਗੁਲੀ ਨੂੰ ਦਿੱਤਾ ਵੱਖਰਾ ਨਾਮ
ਆਪਣੇ ਨਾਲ ਲੰਬੇ ਸਮੇਂ ਤੋਂ ਖੇਡਣ ਵਾਲੇ ਸਲਾਮੀ ਬੱਲੇਬਾਜ਼ ਸੌਰਭ ਗਾਂਗੁਲੀ ਨੂੰ ਸਚਿਨ ਤੇਂਦੁਲਕਰ ਨੇ ਵੱਖਰੇ ਨਾਮ ਨਾਲ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਵਧਾਈ ਸੰਦੇਸ਼ ‘ਚ ਤੇਂਦੁਲਕਰ ਨੂੰ ਦਾਦੀ ਕਹਿ ਕੇ ਬੁਲਾਇਆ ਹੈ। ਦੱਸ ਦੇਇਏ ਜਿੱਥੇ ਪੂਰੀ ਕ੍ਰਿਕੇਟ ਟੀਮ ਸੌਰਭ ਗਾਂਗੁਲੀ ਨੂੰ ਦਾਦਾ ਕਹਿ ਕੇ ਬੁਲਾਉਂਦੀ ਹੈ, ਉਥੇ ਸਚਿਨ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਦਾਦੀ ਕਹਿ ਕੇ ਬੁਲਾਉਂਦੇ ਹਨ।
ਬੰਗਾਲੀ ਅਤੇ ਮਰਾਠੀ ਭਾਸ਼ਾ ‘ਚ ਦਾਦਾ ਦਾ ਮਤਲਬ ਵੱਡੇ ਭਰਾ ਤੋਂ ਹੁੰਦਾ ਹੈ। ਮੰਗਲਵਾਰ ਨੂੰ ਸਚਿਨ ਨੇ ਟਵੀਟ ਕਰਦਿਆਂ ਆਪਣੀ ਜ਼ਿੰਦਗੀ ਦੀ ਨਵੀਂ ਪੌੜੀ ‘ਤੇ ਪੈਰ ਰੱਖਣ ਲਈ ਸੌਰਵ ਨੂੰ ਗਾਂਗੁਲੀ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੀ ਨਵੀਂ ਪਾਰੀ ਦੀ ਕਾਮਨਾ ਕੀਤੀ।
ਪਾਕਿਸਤਾਨੀ ਕ੍ਰਿਕੇਟਰ ਅਖਤਰ ਨੇ ਦਿੱਤੀ ਵਧਾਈ
BCCI ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੋਂ ਬਾਅਦ ਸੌਰਵ ਗਾਂਗੁਲੀ ਨੂੰ ਸਰਹੱਦ ਪਾਰ ਤੋਂ ਵੀ ਵਧਾਈਆਂ ਮਿਲ ਰਹੀਆਂ ਹਨ। ਉਥੇ ਹੀ ਪਾਕਿਸਤਾਨ ਕ੍ਰਿਕੇਟ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ਬੀਸੀਸੀਆਈ ਦੇ ਪ੍ਰਧਾਨ ਵਜੋਂ ਸੌਰਵ ਗਾਂਗੁਲੀ ਨੂੰ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਸ਼ੋਏਬ ਅਖਤਰ ਨੇ ਸੌਰਵ ਗਾਂਗੁਲੀ ਦੀ ਤਾਰੀਫ ‘ਚ ਕਿਹਾ ਕਿ ਕਪਤਾਨ ਬਣਨ ਤੋਂ ਬਾਅਦ ਗਾਂਗੁਲੀ ਨੇ ਭਾਰਤੀ ਕ੍ਰਿਕਟ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਨਾਲ ਹੀ ਸ਼ੋਏਬ ਨੇ ਸੌਰਵ ਗਾਂਗੁਲੀ ਦੀ ਤੁਲਨਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਕੀਤੀ।
ਟਵੀਟ ਕਰਦਿਆਂ ਦਿੱਤੀ ਵਧਾਈ
ਸਚਿਨ ਨੇ ਟਵੀਟ ‘ਚ ਕਿਹਾ, “ਬੀਸੀਸੀਆਈ ਦੇ ਪ੍ਰਧਾਨ ਚੁਣੇ ਜਾਣ ‘ਤੇ ‘ਦਾਦੀ’ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜਿਦਾਂ ਹਮੇਸ਼ਾ ਤੋਂ ਹੀ ਭਾਰਤੀ ਕ੍ਰਿਕੇਟ ਦੀ ਸੇਵਾ ਕਰਦੇ ਆ ਰਹੇ ਹੋ, ਉਹ ਅੱਗੇ ਵੀ ਜਾਰੀ ਰਹੇਗੀ। ਨਵੀਂ ਟੀਮ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ”
ਅੰਤਿਮ ਸਮੇ ‘ਚ ਦਾਖਲ ਕੀਤੀ ਨਾਮਜ਼ਦਗੀ
ਦੱਸ ਦੇਇਏ ਕਿ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਲਈ ਗਾਂਗੁਲੀ ਨੇ ਸੋਮਵਾਰ ਨੂੰ ਹੀ ਨਾਮਜ਼ਦਗੀ ਦਾਖਲ ਕੀਤੀ ਸੀ। ਇਸ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਇਹ ਇਕੱਲੇ ਅਜਿਹੇ ਵਿਅਕਤੀ ਸੀ, ਜੋ 23 ਅਕਤੂਬਰ ਨੂੰ ਬਿਨਾਂ ਕਿਸੇ ਵਿਰੋਧ ਦੇ ਚੇਅਰਮੈਨ ਬਣੇ ਹਨ।
1 ਸਾਲ ਤੋਂ ਵੀ ਘਟ ਰਹਿ ਸਰਦੇ ਹਨ BCCI ਪ੍ਰਧਾਨ
ਸੌਰਵ ਗਾਂਗੁਲੀ ਪਿਛਲੇ ਪੰਜ ਸਾਲਾਂ ਤੋਂ CAB ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਰਹੇ ਹਨ। ਅਜਿਹੇ ਵਿਚ ਇੱਕ ਸਾਲ ਤੋਂ ਵੀ ਘੱਟ ਸਮੇ ਲਈ ਉਹ BCCI ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ। ਉਹ ਸਤੰਬਰ 2020 ਵਿਚ ਕੂਲਿੰਗ ਪੀਰਿਯਡ ‘ਚ ਚਲੇ ਜਾਣਗੇ।



