ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਖਜਿਆਲਾ ਪਿੰਡ ਚ ਨਿਜੀ ਬੈਂਕ ਵਿੱਚ ਲਗਭਾਗ 11 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਬੈਂਕ ਦੇ ਗਾਰਡ ਨੂੰ ਬੰਦੀ ਬਣਾ ਕੇ ਬੈਂਕ ਤੋਂ ਕਰੀਬ 11 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ।
ਲੁਟੇਰੇ ਇਸ ਲੁੱਟ ਨੂੰ ਅੰਜਾਮ ਦੇਕੇ ਫਰਾਰ ਹੋ ਗਏ। ਉੱਥੇ ਹੀ ਦੂਜੇ ਪਾਸੇ ਬੈਂਕ ਦੇ ਗਾਰਡ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਕੋਲ ਵੱਖ ਵੱਖ ਤਰ੍ਹਾਂ ਦੇ ਹਥਿਆਰ ਸੀ
ਜਿਸ ਕਾਰਨ ਜੇਕਰ ਉਹ ਕੁਝ ਕਰਨ ਦੀ ਕੋਸ਼ਿਸ ਵੀ ਕਰਦਾ ਤਾਂ ਉਹ ਉਸਨੂੰ ਉਸੇ ਸਮੇਂ ਹੀ ਮਾਰ ਦਿੰਦੇ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


