ਚੋਣਾਂ ਨੂੰ ਲੈਕੇ ਜੇਲ੍ਹ ‘ਚੋਂ ਬਲਵੰਤ ਰਾਜੋਆਣਾ ਨੇ ਸਿੱਖਾਂ ਨੂੰ ਕੀਤੀ ਇਹ ਅਪੀਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਨੇ ਜੇਲ੍ਹ ਚੋਂ ਲੋਕਾਂ ਵੋਟ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਨੇ ਜੇਲ੍ਹ ਚੋਂ ਲੋਕਾਂ ਵੋਟ ਨੂੰ ਲੈਕੇ ਅਪੀਲ ਕੀਤੀ ਹੈ।

Watch Video

ਦਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਦਲ ਬੀਜੇਪੀ ਗਠਬੰਧਨ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੇਲ੍ਹ ਚ ਜਦੋ ਉਹਨਾਂ ਦੀ ਭੈਣ ਕਮਲਜੀਤ ਕੌਰ ਮਿਲਣ ਗਈ ਸੀ ਤਾਂ ਉਹਨਾਂ ਨੇ ਆਪਣੀ ਭੈਣ ਦੇ ਹੱਥ ਚ ਇਕ ਪੱਤਰ ਭੇਜਿਆ।

letter letter

ਉੱਥੇ ਹੀ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਉਹ ਪਟਿਆਲਾ ਦੀ ਕੇਂਦਰੀ ਜੇਲ ਚ ਮਿਲਣ ਲਈ ਗਈ ਸੀ ਇਸ ਦੌਰਾਨ ਉਹਨਾਂ ਨੇ ਭਰਾ ਨੇ ਇਕ ਪੱਤਰ ਭੇਜਿਆ। ਇਸ ਪੱਤਰ ਮੁਤਾਬਿਕ ਰਾਜੋਆਣਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ 1984 ਸਿੱਖ ਕਤਲੇਆਮ ਮਾਮਲੇ ਚ ਸਿੱਖਾਂ ਨੂੰ ਇਨਸਾਫ ਦਿਲਵਾਇਆ ਹੈ।

Balwant Singh Rajoana sister

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲੰਬੇ ਸਮੇਂ ਦੀ ਸ਼੍ਰੀ ਕਰਤਾਰਪੁਰ ਲਾਂਘੇ ਦੀ ਮੰਗ ਨੂੰ ਉਹਨਾਂ ਨੇ ਪੂਰਾ ਕੀਤਾ ਹੈ। ਜਿਸ ਕਾਰਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ ਬੀਜੇਪੀ ਗਠਬੰਧਨ ਨੂੰ ਵੋਟ ਦੇਣ ਜਿਸ ਨਾਲ ਉਹਨਾਂ ਨੂੰ ਜਿੱਤ ਹਾਸਿਲ ਹੋ ਸਕੇ।

Leave a Reply

Your email address will not be published. Required fields are marked *