ਬਲਦੇਵ ਸਿੰਘ ਨੇ ਜੁਆਇਨ ਕੀਤੀ ਪੰਜਾਬੀ ਏਕਤਾ ਪਾਰਟੀ, ਕੱਲ੍ਹ ਦਿਤਾ ਜਾਵੇਗਾ ਪਾਰਟੀ ਵੱਲੋਂ ਕੋਈ ਵੱਡਾ ਅਹੁਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਗੀ ਨੇਤਾ  ਦੇ ਨਾਮ ਨਾਲ ਮਸ਼ਹੂਰ ਅਤੇ ਹਾਲ ਹੀ ਵਿੱਚ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ  ਨੇ ਜਲੰਧਰ ਚ ਪ੍ਰੈਸਕਾਨਫਰੰਸ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਗੀ ਨੇਤਾ  ਦੇ ਨਾਮ ਨਾਲ ਮਸ਼ਹੂਰ ਅਤੇ ਹਾਲ ਹੀ ਵਿੱਚ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ  ਨੇ ਜਲੰਧਰ ਚ ਪ੍ਰੈਸਕਾਨਫਰੰਸ ਕੀਤੀ | ਜਿੱਥੇ ਉਨ੍ਹਾਂ ਨੇ ਸਰਕਿਟ ਹਾਉਸ ਵਿੱਚ ਮੀਡਿਆ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ | ਸੁਖਪਾਲ ਖਹਿਰਾ ਦੇ ਨਾਲ ਆਪ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਵੀ ਮੌਜੂਦ ਸਨ | ਬਲਦੇਵ ਸਿੰਘ ਨੇ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ਨੂੰ ਜੁਆਇਨ ਕਰ ਲਿਆ | ਜਿਸ ਤੇ ਸੁਖਪਾਲ ਖਹਿਰਾ  ਦਾ ਕਹਿਣਾ ਹੈ ਕਿ 18 ਤਾਰੀਖ ਯਾਨੀ ਸ਼ੁਕਰਵਾਰ ਨੂੰ ਬਲਦੇਵ ਸਿੰਘ ਨੂੰ ਪਾਰਟੀ ਦੀ ਵੱਡੀ ਜਿਮੇਵਾਰੀ ਦਿਤੀ ਜਾਵੇਗੀ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਪਾਲ ਖਹਿਰਾ ਨੇ ਡੀਜੀਪੀ ਸੁਰੇਸ਼ ਅਰੋੜਾ, ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਨੂੰ ਲੈ ਕੇ ਜੱਮਕੇ ਘੇਰਿਆ | ਸੁਖਪਾਲ ਖਹਿਰਾ ਨੇ ਸੁਰੇਸ਼ ਅਰੋੜਾ ਨੂੰ ਤੀਜੀ ਵਾਰ ਪੰਜਾਬ ਦਾ ਡੀਜੀਪੀ ਬਣਾਏ ਜਾਣ ਤੇ ਸਵਾਲ ਖੜੇ ਕੀਤੇ ਹਨ | ਖਹਿਰਾ ਨੇ ਕਿਹਾ ਡੀਜੀਪੀ ਦੇ ਮਾਮਲੇ ਚ ਪੰਜਾਬ ਦੀ ਕੋਈ ਸਿਆਸੀ ਪਾਰਟੀ ਨਹੀਂ ਬੋਲੇਗੀ ਕਿਉਂਕਿ ਸਾਰੀ ਪਾਰਟੀਆਂ ਮਿਲਕੇ ਕੰਮ ਕਰ ਰਹੀਆਂ ਨੇ |

Watch Video

Leave a Reply

Your email address will not be published. Required fields are marked *