ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ‘ਚ ਦੇ ਆਈਟੀਆਈ ਚੌਕ ਤੇ ਬਣੀ ਬਾਬਾ ਸਾਹਿਬ ਅੰਬੇਡਕਰ ਦੀ ਮੁਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਸ ਦਈਏ ਕਿ ਰਾਤ ਦੇ ਸਮੇਂ ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਨੂੰ ਦਿੱਤਾ ਇਸ ਮਾਮਲੇ ਦੇ ਕਾਰਨ ਵਾਲਮੀਕਿ ਭਾਈਚਾਰੇ ‘ਚ ਰੋਸ ਹੈ।
ਜਿਸ ਕਾਰਨ ਉਹਨਾਂ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਨਾਲ ਮੁਲਾਕਾਤ ਕੀਤੀ। ਇਸ ਮਾਮਲੇ ਤੇ ਵਿਧਾਇਕ ਨੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਤਨਖਾਹ ਚੋਂ ਬਾਬਾ ਸਾਹਿਬ ਦੀ ਮੁਰਤੀ ਨੂੰ ਠੀਕ ਕਰਵਾਉਣਗੇ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੁਰਤੀ ਦੀ ਰੱਖਿਆ ਦੇ ਲਈ ਇਹ ਸੁਰੱਖਿਆ ਗਾਰਡ ਨੂੰ ਤੈਨਾਤ ਕੀਤਾ ਜਾਵੇਗਾ।


