ਸ਼ਿਵ ਸੈਨਾ ਆਗੂ ਦੇ ਘਰ ‘ਤੇ ਹਮਲਾ, ਹਮਲਾਵਰਾਂ ਨੇ ਘਰ ‘ਤੇ ਵਰਾਈਆਂ ਗੋਲੀਆਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ‘ਚ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ‘ਤੇ ਸਵੇਰੇ ਮੰਦਰ ਮੱਥਾ ਟੇਕਣ ਜਾ ਰਹੇ ਸਮੇਂ 2 ਨਕਾਬਪੋਸ਼ ਮੋਟਰਸਾਈਕਲ ਸਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ‘ਚ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ‘ਤੇ ਸਵੇਰੇ ਮੰਦਰ ਮੱਥਾ ਟੇਕਣ ਜਾ ਰਹੇ ਸਮੇਂ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਆਪ ਦੇ ਬਚਾਅ ਲਈ ਕਸ਼ਮੀਰ ਗਿਰੀ ਅਪਣੇ ਘਰ ਅੰਦਰ ਵੜ ਗਏ। ਫਾਇਰਿੰਗ ਦੀ ਵਾਰਦਾਤ ਦਰਵਾਜ਼ੇ ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਦੀ  ਕੈਪਚਰ ‘ਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ, ਕਿਵੇਂ ਦੋ ਨਕਾਬਪੋਸ਼ ਵਿਅਕਤੀ ਬਾਇਕ ‘ਤੇ ਆਉਂਦੇ ਹਨ ਅਤੇ ਘਰੋਂ ਮੰਦਿਰ ਜਾਣ ਲਈ ਨਿਕਲੇ ਕਸ਼ਮੀਰੀ ਗਿਰੀ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਦੱਸ ਦਈਏ ਪਹਿਲਾਂ ਮੰਦਰ ਦੇ ਬਾਹਰ ਵੀ ਉਹਨਾਂ ਨੇ ਕਸ਼ਮੀਰ ਗਿਰੀ ਤੇ  ਗੋਲੀਆਂ ਚਲਾਈਆਂ ਸੀ,  ਜਿਸ ਤੋਂ ਉਹ ਬੱਚ ਗਏ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਖੰਨਾ ਦੇ ਐਸਐਸਪੀ ਨੇ ਅਪਣੀ ਪੁਲਿਸ ਪਾਰਟੀ ਨਾਲ ਪੁੱਜ ਕੇ ਹਮਲੇ ਦੀ ਜਾਂਚ ਕਰ ਰਹੇ ਹਨ।

ਇਸ ਬਾਰੇ ਜਦੋਂ ਸ਼ਿਵ ਸੈਨਾ ਦੇ ਕੌਮੀ ਪ੍ਰਚਾਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ, ਮੈਨੂੰ ਪੁਲਸ ਵੱਲੋਂ ਪਹਿਲਾ ਵੀ ਅਲਰਟ ਕੀਤਾ ਗਿਆ ਸੀ ਕਿ, ਕੋਈ ਜਾਨਲੇਵਾ ਹਮਲਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ, ਮੈਂ ਤੜਕੇ ਮੰਦਰ ਮੱਥਾ ਟੇਕਣ ਜਾ ਰਿਹਾ ਸੀ ਤਾਂ ਸ਼ੱਕੀ 2 ਨਕਾਬਪੋਸ਼ ਵਿਅਕਤੀਆਂ ਨੂੰ ਮੋਟਰਸਾਈਕਲ ‘ਤੇ ਦੇਖਿਆ, ਜਿਨ੍ਹਾਂ ਨੂੰ ਵੇਖ ਕੇ ਕਸ਼ਮੀਰ ਗਿਰੀ ਆਪਣੇ ਘਰ ਦੀ ਪੌੜੀਆਂ ‘ਤੇ ਚੜ੍ਹ ਗਏ। ਫਿਰ ਅਚਾਣਕ ਉਹਨਾਂ ਗੋਲੀਆਂ ਚਲਾਉਂਣਿਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਮੋਰਿਆ ਨੇ ਦੱਸਿਆ ਕਿ, ਖੰਨਾ ‘ਚ ਪਹਿਲਾ ਵੀ ਇਕ ਸ਼ਿਵ ਸੈਨਾ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ਼ ਕੀਤਾ ਜਾ ਚੁੱਕਿਆ ਹੈ। ਅਜਿਹੇ ਹਮਲੇ ਦੁਬਾਰਾ ਹੋਣ ਦੀ ਘਟਨਾ ਮੰਦ ਭਾਗੀ ਹੈ। ਉਹਨਾਂ ਦੱਸਿਆ ਕਿ, ਇਹਨਾਂ ਨੂੰ ਪਹਿਲਾਂ ਵੀ ਮਾਰਨ ਦੀਆਂ ਧਮਕੀਆਂ ਆ ਚੁਕੀਆ ਹਨ ਤੇ ਹਮਲਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ, ਛੇਤੀ ਤੋਂ ਛੇਤੀ ਆਰੋਪੀਆ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ।

ਮੌਕੇ ਤੇ ਪੁੱਜੇ ਡੀਐਸਪੀ ਰਾਜਨ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, 2 ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਕਸ਼ਮੀਰ ਗਿਰੀ ‘ਤੇ ਗੋਲੀਆਂ ਚਲਾਈਆਂ ਹਨ। ਉਹਨਾਂ ‘ਤੇ ਮਾਮਲਾ ਦਰਜ ਕਰ ਸੀਸੀਟੀਵੀ ਦੀਆਂ ਫੋਟਜ ਖੰਗਾਲੀ ਜਾ ਰਹੀ ਹੈ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਇਸ ਫੋਟਜ ਦੀ ਫੋਟੇ ਕਾਰੀ ਥਮਾਂ ਦਿੱਤੀ ਗਈ, ਜਿਸ ਆਧਾਰ ‘ਤੇ ਉਹ ਦੋਸ਼ੀਆਂ ਦੀ ਤਲਾਸ਼ ਕਰ ਰਹੇ ਹਨ।

Leave a Reply

Your email address will not be published. Required fields are marked *