ਭਾਜਪਾ ਸ਼ਾਸਿਤ ਰਾਜਾਂ ਦੇ ਨੌਜਵਾਨਾਂ ਨੂੰ ਰਹਿਣਾ ਪੈ ਸਕਦਾ ਹੈ ਸਰਕਾਰੀ ਨੌਕਰੀਆਂ ਤੋਂ ਵਾਂਝਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਵੱਧ ਰਹੀ ਆਬਾਦੀ ਤੇ ਭਾਜਪਾ ਸਰਕਾਰ ਸਖਤੀ ਵਰਤਦੀ ਹੋਈ ਨਜਰ ਆ ਰਹੀ ਹੈ ਇਸ ਤਰ੍ਹਾਂ ਦਾ ਕੁਝ ਅਸਰ ਆਸਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਵੱਧ ਰਹੀ ਆਬਾਦੀ ਤੇ ਭਾਜਪਾ ਸਰਕਾਰ ਸਖਤੀ ਵਰਤਦੀ ਹੋਈ ਨਜਰ ਆ ਰਹੀ ਹੈ ਇਸ ਤਰ੍ਹਾਂ ਦਾ ਕੁਝ ਅਸਰ ਆਸਾਮ ਚ ਦੇਖਣ ਨੂੰ ਮਿਲਿਆ। ਦਸ ਦਈਏ ਕਿ ਆਸਾਮ ਵਾਂਗ ਹੀ ਸਰਕਾਰ ਹੋਰਨਾਂ ਸੂਬਿਆਂ  ਤੇ ਮਰਦਮਸ਼ੁਮਾਰੀ ਨੂੰ ਰੋਕਣ ਦੀ ਤਿਆਰੀ ’ਚ ਹੈ। ਜਿਸਦੇ ਚੱਲਦੇ ਹੋਰਨਾਂ ਸੂਬਿਆਂ ਜਿੱਥੇ ਆਬਾਦੀ ਜਿਆਦਾ ਹੈ ਉੱਥੇ ਨਿਸ਼ਚਤ ਤਰੀਕ ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਦੇ ਨਾਲ ਸਖਤੀ ਵਰਤੀ ਜਾਵੇਗੀ। ਸਰਕਾਰ ਨੇ ਆਸਾਮ ਚ ਸਭ ਤੋਂ ਪਹਿਲਾਂ ਇਹ ਨਿਯਮ ਲਾਗੂ ਕੀਤਾ ਹੈ। ਇਸ ਨਿਯਮ ਅਨੁਸਾਰ ਆਸਾਮ ’ਚ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀਆਂ ਨੌਕਰੀ ਨਹੀਂ ਮਿਲਣਗੀਆਂ।

PM Modi

ਭਾਜਪਾ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਆਬਾਦੀ ਨੂੰ ਰੋਕਣ ਦੇ ਲਈ ਨਿਯਮਾਂ ਨੂੰ ਲਾਗੂ ਕਰਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਬੱਸ ਹੁਣ ਲੜੀਵਾਰ ਸਾਰੇ ਰਾਜਾਂ ਨੂੰ ਜੋੜ ਕੇ ਵਧ ਰਹੀ ਆਬਾਦੀ ਤੇ ਰੋਕ ਲਾਇਆ ਜਾਵੇਗਾ। ਉੱਥੇ ਹੀ ਤੁਹਾਨੂੰ ਪੀਐੱਮ ਨਰਿੰਦਰ ਮੋਦੀ ਦਾ 15 ਅਗਸਤ ਨੂੰ ਦਿੱਤੇ ਹੋਏ ਭਾਸ਼ਣ ਬਾਰੇ ਵੀ ਦਸ ਦਈਏ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਦੇਸ਼ ਦੀ ਆਬਾਦੀ ਚ ਆਪਣਾ ਸਹਿਯੋਗ ਪਾ ਰਿਹਾ ਹੈ ਉਹ ਦੇਸ਼ ਭਕਤੀ ਦੀ ਮਿਸਾਲ ਕਾਇਮ ਕਰ ਰਿਹਾ ਹੈ।

job vacancy

ਪੀਐੱਮ ਨਰਿੰਦਰ ਮੋਦੀ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਪੇਸ਼ੇ ਤੋਂ ਵਕੀਲ ਅਸ਼ਵਨੀ ਉਪਾਧਿਏ ਨੇ ਦਿੱਲੀ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਿਲ ਕੀਤੀ ਸੀ ਜਿਸ ’ਚ ਉਹਨਾਂ ਨੇ ਕਿਹਾ ਸੀ ਕਿ ਸਵਿੰਧਾਨਚ 47A ਨੂੰ ਲਾਗੂ ਕਰਨ ਦੀ ਗੱਲ ਆਖੀ ਸੀ ਇਸ ਸਵਿੰਧਾਨ ਅਨੁਸਾਰ ਜਿਸ ਵੀ ਵਿਅਕਤੀ ਕੋਲ ਦੋ ਤੋਂ ਵੱਧ ਬੱਚੇ ਹਨ ਉਹਨਾਂ ਨੂੰ ਸਰਕਾਰੀ ਨੋਕਰੀਆਂ ਨਾ ਦਿੱਤੀ ਜਾਵੇਗੀ।   ਖੈਰ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਚ ਸਰਕਾਰੀ ਨੌਕਰੀਆਂ ਮਿਲਣੀਆਂ ਨੌਜਵਾਨਾਂ ਲਈ ਕਾਫੀ ਔਖਾ ਹੋਵੇਗਾ। ਜਾਂ ਫਿਰ ਇਹ ਕਹੀਏ ਕਿ ਨੌਜਵਾਨ ਸਰਕਾਰੀ ਨੌਕਰੀਆਂ ਤੋਂ ਵਾਂਝੇ ਰਹਿ ਜਾਣਗੇ।

Leave a Reply

Your email address will not be published. Required fields are marked *