ਤੰਬਾਕੂ, ਗੁਟਕਾ ਖਾਣ ਤੇ ਸ਼ਰਾਬ ਪੀਣ ਵਾਲਿਆਂ ਨੂੰ ਅਜੇ ਕਰਨਾ ਹੋਵੇਗਾ ਹੋਰ ਇੰਤਜ਼ਾਰ, ਸਰਕਾਰ ਨੇ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਨੇ ਦੇਸ਼ ਵਿਚ ਲਾਕਡਾਊਨ ਦੌਰਾਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੁੱਝ ਗੈਰ-ਜ਼ਰੂਰੀ ਦੁਕਾਨਾਂ ਨੂੰ ਸ਼ਰਤਾਂ ਨਾਲ ਖੋਲ੍ਹਣ ਦੀ ਆਗਿਆ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਨੇ ਦੇਸ਼ ਵਿਚ ਲਾਕਡਾਊਨ ਦੌਰਾਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੁੱਝ ਗੈਰ-ਜ਼ਰੂਰੀ ਦੁਕਾਨਾਂ ਨੂੰ ਸ਼ਰਤਾਂ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਹੁਕਮਾਂ ਮੁਤਾਬਕ ਤੰਬਾਕੂ ਅਤੇ ਗੁਟਕੇ ਦੀ ਬਿਕਰੀ ਉੱਤੇ ਪਹਿਲਾਂ ਦੀ ਪਾਬੰਦੀ ਜਾਰੀ ਰਹੇਗੀ ਨਾਲ ਹੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਦਰਅਸਲ 25 ਮਾਰਚ ਤੋਂ ਲਗਾਏ ਗਏ ਲਾਕਡਾਊਨ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਉਦੋਂ ਤੋਂ ਹੀ ਸ਼ਰਾਬ ਦੀ ਵਿਕਰੀ ਉੱਤੇ ਰੋਕ ਲਗਾਤਾਰ ਜਾਰੀ ਹੈ। ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਗੀ ਵੀ 3 ਮਈ ਤੱਕ ਸ਼ਰਾਬ, ਤੰਬਾਕੂ ਅਤੇ ਗੁਟਕੇ ਨੂੰ ਵੇਚਣ ਉੱਤੇ ਪੂਰੀ ਤਰ੍ਹਾ ਪਾਬੰਦੀ ਲੱਗੀ ਰਹੇਗੀ। ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਸੀ ਕਿ ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਪਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਇਹ ਮੰਗ ਖਾਰਜ਼ ਕਰ ਦਿੱਤੀ ਹੈ। ਲਾਕਡਾਊਨ ਦੇ ਪਹਿਲੇ ਚਰਨ ਵਿਚ ਅਸਮ ਸਰਕਾਰ ਨੇ ਆਪਣੇ ਇੱਥੇ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਸੀ ਪਰ ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ 15 ਅਪ੍ਰੈਲ ਤੋਂ ਇਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਰਿਹਾਇਸ਼ੀ ਕਲੋਨੀਆਂ ਦੇ ਨਾਲ ਲੱਗਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਜੋ ਕਿ ਨਗਰ ਨਿਗਮ ਅਤੇ ਨਗਰ ਪਾਲੀਕਾਵਾਂ ਦੀਆਂ ਹੱਦਾਂ ਵਿਚ ਆਉਂਦੀਆਂ ਹਨ ਪਰ ਇਸ ਇਜਾਜ਼ਤ ਦੇ ਨਾਲ ਗ੍ਰਹਿ ਮੰਤਰਾਲੇ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ ਜਿਸ ਅਨੁਸਾਰ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਖੁਲ੍ਹਣ ਵਾਲੀਆਂ ਦੁਕਾਨਾਂ ਸਥਾਪਨਾ ਐਕਟ ਦੇ ਤਹਿਤ ਰਜਿਸਟਰਡ ਹੋਣੀ ਚਾਹੀਦੀਆਂ ਹਨ। ਦੁਕਾਨਾਂ ਵਿਚ 50 ਫ਼ੀਸਦੀ ਸਟਾਫ ਹੀ ਕੰਮ ਕਰ ਸਕੇਗਾ ਨਾਲ ਹੀ ਸਾਵਧਾਨੀ ਦੀ ਤੌਰ ‘ਤੇ ਸੋਸ਼ਲ ਡਿਸਟੈਂਸਿੰਗ ਅਤੇ ਸਟਾਫ਼ ਨੂੰ ਮਾਸਕ ਲਗਾਉਣਾ ਜਰੂਰੀ ਹੋਵੇਗਾ। ਦੁਕਾਨਾਂ ਖੋਲ੍ਹਣ ਵਾਲਾ ਇਹ ਆਦੇਸ਼ ਉਨ੍ਹਾਂ ਇਲਾਕਿਆਂ ਵਿਚ ਲਾਗੂ ਹੋਵੇਗਾ ਜੋ ਕੋਰੋਨਾ ਹਾਟਸਪੌਟ ਅਤੇ ਕੰਟੇਨਮੈਂਟ ਜੋਨ ਨਹੀਂ ਐਲਾਨੇ ਗਏ ਹਨ।

Leave a Reply

Your email address will not be published. Required fields are marked *