ਮੁੰਬਈ- ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਰਿਹਾਈ 29 ਅਕਤੂਬਰ ਨੂੰ ਨਹੀਂ ਹੋ ਸਕੀ ਹੈ। ਕਿੰਗ ਖਾਨ ਸਣੇ ਪੈਨਸ ਰਿਹਾਈ ਦਾ ਇੰਤਜ਼ਾਰ ਕਰ ਰਹੇ ਸਨ। ਪਰ ਬੇਲ ਆਰਡਰ ਦੀ ਕਾਪੀ ਐੱਨਡੀਪੀਐੱਸ ਕੋਰਟ ਤੋਂ ਆਰਥਰ ਰੋਡ ਜੇਲ ਵਿਚ 5:30 ਵਜੇ ਤੱਕ ਨਹੀਂ ਪਹੁੰਚ ਸਕੀ। ਇਸ ਕਾਰਨ ਜ਼ਮਾਨਤ ਮਿਲਣ ਤੋਂ ਬਾਅਦ ਵੀ ਆਰਿਅਨ ਨੂੰ ਅੱਜ ਰਾਤ ਜੇਲ ਵਿਚ ਹੀ ਕੱਟਣੀ ਪਵੇਗੀ।
Also Read: ਬਜ਼ੁਰਗ ਨੂੰ ਕੂੜੇ ‘ਚੋਂ ਮਿਲਿਆ ਬੇਸ਼ਕੀਮਤੀ ਹੀਰਾ, ਕੀਮਤ 20 ਕਰੋੜ ਤੋਂ ਵੀ ਵਧੇਰੇ
ਸ਼ਨੀਵਾਰ ਤੱਕ ਦਾ ਕਰਨਾ ਪਵੇਗਾ ਇੰਤਜ਼ਾਰ
ਆਰਿਅਨ ਖਾਨ ਦੀ ਰਿਹਾਈ ਮਾਮਲੇ ਵਿਚ ਤਾਜ਼ਾ ਅਪਡੇਟ ਸਾਹਮਣੇ ਆ ਗਏ ਹਨ ਤੇ ਸ਼ਾਹਰੁਖ ਖਾਨ ਦੇ ਫੈਨਸ ਦੇ ਲਈ ਇਹ ਖਬਰ ਮਾਯੂਸ ਕਰਨ ਵਾਲੀ ਹੈ। ਬੇਲ ਆਰਡਰ ਦੀ ਕਾਪੀ ਤੈਅ ਸਮੇਂ ਵਿਚ ਜੇਲ ਨਹੀਂ ਪਹੁੰਚ ਸਕੀ। ਆਰਥਰ ਰੋਡ ਦੇ ਅਧਿਕਾਰੀਆਂ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ਸ਼ੁੱਕਰਵਾਰ ਦੀ ਰਾਤ ਆਰਿਅਨ ਖਾਨ ਨੂੰ ਜੇਲ ਵਿਚ ਹੀ ਬਿਤਾਉਣੀ ਪਵੇਗੀ। ਲੀਗਲ ਟੀਮ ਅੱਜ ਸ਼ਾਮ ਨੂੰ ਜੇਲ ਵਿਚ ਬੇਲ ਆਰਡਰ ਦੀ ਕਾਪੀ ਸਬਮਿਟ ਕਰ ਦੇਵੇਗੀ। ਇਸ ਤੋਂ ਬਾਅਦ ਕੱਲ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ 11 ਵਜੇ ਤੋਂ ਬਾਅਦ ਕਿਸੇ ਵੀ ਵੇਲੇ ਰਿਹਾ ਕੀਤਾ ਜਾ ਸਕਦਾ ਹੈ।
Also Read: ਜਗਦੀਸ਼ ਟਾਈਟਲਰ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ



