ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈਕੇ ਜਿੱਥੀ ਹਰ ਇਕ ਪਾਰਟੀ ਸਰਗਰਮ ਹੋ ਗਈ ਹੈ ਉੱਥੇ ਹੀ ਪੰਜਾਬ ਚ ਵੀ ਸਿਆਸਤ ਕਾਫੀ ਭਖ ਗਈ ਹੈ। ਲੋਕਸਭਾ ਚੋਣਾਂ ਦਾ ਆਖਿਰੀ ਗੇੜ ਨੇੜੇ ਹੈ ਜਿਸ ਕਾਰਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ ਹੋ ਗਿਆ ਹੈ।
ਇਸੇ ਦੇ ਚੱਲਦੇ ਪੰਜਾਬ ਚ ਵੀ ਕਾਂਗਰਸ, ਬੀਜੇਪੀ ਤੇ ਆਪ ਵੱਲੋਂ ਵੱਡੇ ਰੋਡਸ਼ੋਅ ਕੀਤੇ ਜਾ ਰਹੇ ਹਨ। ਦਸ ਦਈਏ ਕਿ ਪੰਜਾਬ ਚ ਆਪ ਕਨਵੀਨਰ ਵੱਲੋਂ ਰੋਡ ਸ਼ੋਅ ਕੀਤਾ ਜਾਣਾ ਹੈ।
ਪਰ ਰੋਡਸ਼ੋਅ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੰਗਰੂਰ ਚ ਭਗਵੰਤ ਮਾਨ ਦੇ ਹੱਕ ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਹਨਾਂ ਨੂੰ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹਨਾਂ ਹੀ ਨਹੀਂ ਲੋਕਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਵੀ ਦਿਖਾਇਆ।
ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਨਸ਼ੇ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕੀਤਾ ਹੈ। ਇਸ ਗੱਲ ਤੋਂ ਭੜਕੇ ਹੋਏ ਲੋਕਾਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਲਗਾ ਕੇ ਕੇਜਰੀਵਾਲ ਦਾ ਰੋਡਸ਼ੋਅ ‘ਚ ਸਵਾਗਤ ਕੀਤਾ।


