ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਦੇ ਸੀਨਿਅਰ ਨੇਤਾ ਅਰੁਣ ਜੇਟਲੀ ਦੀ ਖਰਾਬ ਸਿਹਤ ਦੇ ਕਾਰਨ ਉਹਨਾਂ ਨੂੰ ਬੀਤੀ ਦਿਨ AIIMS ‘ਚ ਭਰਤੀ ਕਰਵਾਇਆ ਗਿਆ। AIIMS ਦੁਆਰਾ ਜਾਰੀ ਕੀਤੇ ਗਏ ਬਿਆਨ ਅਨੁਸਾਰ ਅਰੁਣ ਜੇਟਲੀ ਨੂੰ ਬੀਤੇ ਦਿਨ ਸਵੇਰ ਤੋਂ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ AIIMS ‘ਚ ਅਰੁਣ ਜੇਟਲੀ ਦਾ ਇਲਾਜ ਐਂਡੋਕਰੀਨੋਲੋਜਿਸਟ, ਨੈਫਰੋਲੋਜਿਸਟ ਅਤੇ ਕਾਰਡੀਓਲੋਜਿਸਟ ਦੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਚ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਰੁਣ ਜੇਟਲੀ ਨੂੰ ਸਾਹ ਲੈਣ ਚ ਮੁਸ਼ਕਿਲ ਹੋ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਉੱਥੇ ਹੀ ਦਸ ਦਈਏ ਕਿ ਅਰੁਣ ਜੇਟਲੀ ਦੀ ਖਰਾਬ ਸਿਹਤ ਦੀ ਜਾਣਕਾਰੀ ਜਿਵੇਂ ਹੀ ਬੀਜੇਪੀ ਨੂੰ ਮਿਲੀ ਤਾਂ ਉਹ ਅਰੁਣ ਜੇਟਲੀ ਨੂੰ ਮਿਲਣ ਲਈ AIIMS ‘ਚ ਪਹੁੰਚੇ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਵੱਡੇ ਨੇਤਾ ਉਹਨਾਂ ਨੂੰ ਦੇਖਣ ਲਈ ਪਹੁੰਚੇ।
ਕਾਬਿਲੇਗੌਰ ਹੈ ਕਿ ਰਾਜਸਭਾ ਮੈਂਬਰ ਅਰੁਣ ਜੇਟਲੀ ਨੇ ਦੱਸਿਆ ਸੀ ਕਿ ਉਹ ਪਿਛਲੇ 18 ਮਹੀਨਿਆਂ ਤੋਂ ਸਿਹਤ ਸੰਬੰਧੀ ਗੰਭੀਰ ਚੁਣੌਤੀਆਂ ਦੇ ਨਾਲ ਜੁਝ ਰਹੇ ਹਨ ਜਿਸ ਕਾਰਨ ਉਹ ਕਿਸੇ ਵੀ ਵੱਡੀ ਜਿੰਮ੍ਹੇਵਾਰੀ ਤੋਂ ਦੂਰ ਰਹਿਣਾ ਚਾਹਦੇ ਹਨ। ਤਾਂ ਜੋ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕਣ।

