ਝੁਰੜੀਆਂ ਲਈ ਅੰਡੇ ਤੋਂ ਬਣੇ ਇਸ ਫੇਸ ਪੈਕ ਨੂੰ ਲਗਾਓ, ਜਾਣੋ ਤਰੀਕਾ

egg face pack: ਅੰਡਾ ਤੁਹਾਡੀ ਚਮੜੀ ਲਈ ਕਈ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਓਮੇਗਾ-3 ਹੁੰਦਾ ਹੈ ਜੋ ਕਿ ਚਮੜੀ ਲਈ ਸਿਹਤਮੰਦ ਫੈਟ…

egg face pack: ਅੰਡਾ ਤੁਹਾਡੀ ਚਮੜੀ ਲਈ ਕਈ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਓਮੇਗਾ-3 ਹੁੰਦਾ ਹੈ ਜੋ ਕਿ ਚਮੜੀ ਲਈ ਸਿਹਤਮੰਦ ਫੈਟ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕੋਲੇਜਨ ਨੂੰ ਬੂਸਟ ਕਰਨ ਦਾ ਕੰਮ ਕਰਦੇ ਹਨ ਪਰ ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਫੇਸ ਮਾਸਕ ਝੁਰੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਫੇਸ ਮਾਸਕ ਨੂੰ ਬਣਾਉਣ ਦੇ ਲਈ ਤੁਹਾਨੂੰ ਇੰਨਾਂ ਗੱਲਾਂ ਦਾ ਰੱਖੋ ਧਿਆਨ 

1.ਪਹਿਲਾਂ ਅੰਡਾ ਲਵੋ

2 ਅੱਧਾ ਚਮਚਾ ਸ਼ਹਿਦ ਦਾ ਮਿਲਾਓ

3.ਫਿਰ 1 ਇੱਕ ਚਮਚਾ ਨਿੰਬੂ ਦੇ ਜੂਸ ਦਾ ਮਿਲਾਓ

4.ਇਨ੍ਹਾਂ ਸਾਰਿਆਂ ਨੂੰ ਹਿਲਾ ਕੇ ਚਿਹਰੇ ‘ਤੇ ਲਗਾਉਣਾ ਚਾਹੀਦਾ ਹੈ

5.ਫਿਰ 15 ਮਿੰਟ ਚਿਹਰੇ ‘ਤੇ ਲਗਾ ਕੇ ਰੱਖੋ

6.ਆਪਣੇ ਚਿਹਰੇ ਨੂੰ ਧੋਵੋ ਅਤੇ ਹਫ਼ਤੇ ਵਿੱਚ ਦੋ ਵਾਰੀ ਇਹ ਕੰਮ ਕਰੋ

 

ਚਮੜੀ ਨੂੰ ਹਾਈਡਰੇਟ ਰੱਖਣ ਨਾਲ ਝੁਰੜੀਆਂ ਨੂੰ ਘੱਟ ਕਰਨ ਲਈ ਮਦਦਗਾਰ ਸਾਬਿਤ ਹੁੰਦਾ ਹੈ। ਦੱਸ ਦੇਈਏ ਕਿ ਪਾਣੀ ਦੀ ਕਮੀ ਨਾਲ ਚਿਹਰਾ ਅੰਦਰੋਂ ਸੁੱਕਾ ਹੋ ਜਾਂਦਾ ਹੈ ਅਤੇ ਫਟਣ ਲੱਗ ਪੈਂਦਾ ਹੈ ਅਤੇ ਫਿਰ ਇਹੀ ਚਿਹਰੇ ਉੱਤੇ ਬਰੀਕ ਲਾਈਨਾਂ ਅਤੇ ਝੁਰੜੀਆਂ ਬਣਾਉਣ ਦਾ ਕੰਮ ਕਰਦਾ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਅੰਡੇ ਦਾ ਮਾਸਕ ਹਰ ਤਰ੍ਹਾਂ ਦੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ ਅਤੇ ਇਹ ਚਮੜੀ ਦੇ ਪੋਰਸ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਿਹਤਮੰਦ ਚਰਬੀ ਦੀ ਮਦਦ ਨਾਲ ਝੁਰੜੀਆਂ ਨੂੰ ਰੋਕਦਾ ਹੈ।

Leave a Reply

Your email address will not be published. Required fields are marked *