AP Dhillon ਨੇ ਕੋਚੇਲਾ ਸ਼ੋਅ ‘ਚ ਕਰਤੀ ਅਜਿਹੀ ਹਰਕਤ ਕਿ ਗੱਲ ਪੈ ਗਿਆ ਸਿਆਪਾ, ਫੈਨਜ਼ ਹੋਏ ਔਖੇ, ਬੋਲੇ- ‘ਇਹਨੂੰ ਤਾਂ…’, ਵੇਖੋ ਵੀਡੀਓ

AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਉਹ ਅਜਿਹੇ ਕਲਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਥੋੜੇ…

AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਉਹ ਅਜਿਹੇ ਕਲਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਵੱਡਾ ਮੁਕਾਮ ਹਾਸਲ ਕਰ ਲਿਆ। ਦਿਲਜੀਤ ਤੋਂ ਬਾਅਦ ਉਹ ਹੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਕੋਚੇਲਾ ਵਿਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਕਾਰਨ ਨਹੀਂ ਬਲਕਿ ਸ਼ੋਅ ਦੌਰਾਨ ਕੀਤੀ ਇਕ ਹਰਕਤ ਕਰ ਕੇ ਹੋ ਰਹੀ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ ‘ਚ ਪਰਫਾਰਮ ਕਰਦਾ ਨਜ਼ਰ ਆਏ ਪਰ ਇਸ ਦੌਰਾਨ ਉਨ੍ਹਾਂ ਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਲਾਸ ਲਾਈ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਫੈਨਜ਼ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਉੱਪਰ ਨਾਅਰੇ ਲਗਾ ਰਹੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕੁਮੈਂਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਏਪੀ ਢਿੱਲੋਂ ਦੇ ਗਿਟਾਰ ਭੰਨਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by AP DHILLON (@ap.dhillxn)

ਇਨ੍ਹਾਂ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕੁਮੈਂਟ ਕਰ ਲਿਖਿਆ, ਸੰਗੀਤ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੀ ਦਾ, ਤਾਹੀਂ ਤਾਂ ਸਾਲਿਓ ਆਟੋਟਿਊਨ ਸਿੰਗਰ ਹੋ ਤੁਸੀ…!, ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨੂੰ ਤਾ ਆਪਣੇ ਸਾਜ਼ ਦੀ ਹੀ ਕਦਰ ਹੈਨੀ ਜਿਸ ਨਾਲ ਇਹਨੂੰ ਰੋਟੀ ਮਿਲਦੀ ਆ

Leave a Reply

Your email address will not be published. Required fields are marked *