ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲਕਾਣਾ ਦੇ 16 ਸਾਲਾਂ ਆਕਾਸ਼ ਨੇ 18 × 27 ਇੰਚ ਦੀ ਲੱਕੜ ‘ਤੇ ਸ੍ਰੀ ਦਰਬਾਰ ਸਾਹਿਬ ਦਾ 400 ਸਾਲਾ ਪੁਰਾਣਾ ਮਾਡਲ ਤਿਆਰ ਕੀਤਾ ਹੈ। ਇਸ ਪ੍ਰਾਪਤੀ ਲਈ ਉਸਦਾ ਨਾਮ ਮਾਈਕਰੋ ਆਰਟ ਆਰਟਿਸਟ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇੰਨੀ ਨਿੱਕੀ ਉਮਰ ‘ਚ ਇੰਨਾ ਵੱਡਾ ਕਾਰਨਾਮਾ ਕਰਨਾ ਕਾਬਿਲ-ਏ-ਤਾਰੀਫ਼ ਹੈ।
ਆਕਾਸ਼ ਨੇ 5 ਵੀਂ ਜਮਾਤ ਦੇ ਦੌਰਾਨ ਮਾਈਕਰੋ ਆਰਟ ਦੀ ਸ਼ੁਰੂਆਤ ਕੀਤੀ ਸੀ। ਆਕਾਸ਼ ਨੂੰ ਗਿੰਨੀਜ਼ ਬੁੱਕ ਤੋਂ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਅਕਾਸ਼ ਨੇ ਦੱਸਿਆ ਕਿ, ਦਰਬਾਰ ਸਾਹਿਬ ਦਾ ਪੁਰਾਣਾ ਮਾਡਲ ਬਣਾਉਣ ਵਿੱਚ 4 ਮਹੀਨੇ ਲੱਗੇ ਹਨ।

