CM ਚੰਨੀ ਵੱਲੋਂ ਕੈਪਟਨ ਨੂੰ ਇੱਕ ਹੋਰ ਝਟਕਾ, ਰੋਕੀ ਤਨਖ਼ਾਹ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ।ਦਰਅਸਲ ਪੰਜਾਬ ਕੈਬਨਿਟ…

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ।ਦਰਅਸਲ ਪੰਜਾਬ ਕੈਬਨਿਟ ਬ੍ਰਾਂਚ ਨੇ ਕੈਪਟਨ ਅਮਰਿੰਦਰ ਦੀ ਤਨਖਾਹ ਰੋਕ ਕੇ ਉਨ੍ਹਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ।ਹੁਣ ਹਰ ਮਹੀਨੇ ਉਨ੍ਹਾਂ ਦੇ ਖਾਤੇ ‘ਚ 1 ਲੱਖ 54 ਹਜਾਰ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਸਿਰਫ ਐਮਐਲਏ ਦੇ ਤੌਰ ‘ਤੇ ਹੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਇਸ ਮਹੀਨੇ ਉਨ੍ਹਾਂ ਨੂੰ 19 ਦਿਨਾਂ ਦੀ 90 ਹਜਾਰ ਰੁਪਏ ਦੀ ਸੈਲਰੀ ਮਿਲੇਗੀ।

Also Read : ਕੈਪਟਨ ਨੇ ਸਿੱਧੂ ‘ਤੇ ਕੀਤਾ ਵੱਡਾ ਹਮਲਾ, ਸਿੱਧੂ ਨੂੰ ਦੱਸਿਆ ਖ਼ਤਰਨਾਕ ਵਿਅਕਤੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਆਪਣੀ ਚੁੱਪੀ ਤੋੜਦੇ ਹੋਏ ਕੱਲ੍ਹ ਆਪਣੀ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਦੇ ਟਵਿੱਟਰ ਰਾਹੀਂ ਜੰਮ ਕੇ ਭੜਾਸ ਕੱਢੀ। ਠਕੁਰਾਲ ਨੇ ਲਗਾਤਾਰ ਕਈ ਟਵੀਟ ਕੀਤੇ, ਜਿਸ ਵਿਚ ਲਿਖਿਆ ਹੋਇਆ ਸੀ ਕੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਹਰ ਤਰ੍ਹਾਂ ਦੀ ਕੁਬਾਨੀ ਦੇਣ ਲਈ ਤਿਆਰ ਹਨ।

Also Read : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਦਾ ਹੋਇਆ ਤਬਾਦਲਾ

ਉਨ੍ਹਾਂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਖਿਲਾਫ ਇਕ ਮਜ਼ਬੂਤ ਉਮੀਦਵਾਰ ਨੂੰ ਮੈਦਾਨ ‘ਚ ਉਤਾਰਣਗੇ ਅਤੇ ਕਿਸੇ ਵੀ ਹਾਲਾਤ ‘ਚ ਸਿੱਧੂ ਨੂੰ ਉਨ੍ਹਾਂ ਦੇ ਇਰਾਦਿਆਂ ‘ਚ ਕਾਮਯਾਬ ਨਹੀਂ ਹੋਣ ਦੇਣਗੇ।

Leave a Reply

Your email address will not be published. Required fields are marked *