ਬੇਕਾਬੂ ਮਿੰਨੀ ਟਰੱਕ ਖੱਡ ਵਿਚ ਡਿੱਗਿਆ, 2 ਨੌਜਵਾਨਾਂ ਦੀ ਮੌਤ ਤੇ ਇਕ ਜ਼ਖਮੀ

ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ (Himachal Pardesh) ਦੀ ਰਾਜਧਾਨੀ ਸ਼ਿਮਲਾ (Shimla) ਨਾਲ ਲੱਗਦੇ ਜੁੰਗਾ ‘ਚ ਬੀਤੀ ਰਾਤ ਇਕ ਪਿਕਅੱਪ ਮਿੰਨੀ ਟਰੱਕ (Pickup Mini Truck) ਤੋਂ ਡਰਾਈਵਰ…

ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ (Himachal Pardesh) ਦੀ ਰਾਜਧਾਨੀ ਸ਼ਿਮਲਾ (Shimla) ਨਾਲ ਲੱਗਦੇ ਜੁੰਗਾ ‘ਚ ਬੀਤੀ ਰਾਤ ਇਕ ਪਿਕਅੱਪ ਮਿੰਨੀ ਟਰੱਕ (Pickup Mini Truck) ਤੋਂ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਣ ਉਸ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਪਿੱਕਅਪ ਟਰੱਕ ਡੂੰਘੀ ਖੱਡ ‘ਚ ਡਿੱਗ ਗਿਆ, ਜਿਸ ਨਾਲ 2 ਨੌਜਵਾਨਾਂ ਦੀ ਮੌਤ (2 Death) ਹੋ ਗਈ ਅਤੇ ਇਕ ਹੋਰ ਜ਼ਖਮੀ (1 Injuired) ਹੋ ਗਿਆ। ਇਹ ਹਾਦਸਾ ਸਤਲਾਈ-ਜੁੰਗਾ ਸੜਕ (Satlai-Junga road) ‘ਤੇ ਚਿਖੜ ਨਾਮੀ ਸਥਾਨ ‘ਤੇ ਹੋਇਆ ਦੱਸਿਆ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਕਅੱਪ ਲਗਭਗ 300 ਮੀਟਰ ਡੂੰਘੀ ਖੱਡ ‘ਚ ਡਿੱਗਿਆ ਹੈ।

Can you predict death? - Telegraph India

Read this- PM ਮੋਦੀ ਨੇ ਕੋਰੋਨਾ ਮਾਮਲੇ ‘ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ 

ਪਿਕਅੱਪ ਮਿੰਨੀ ਟਰੱਕ ਦੇ ਖੱਡ ਵਿਚ ਡਿੱਗਣ ਦੀ ਆਵਾਜ਼ ਸੁਣ ਕੇ ਪੁਲਸ ਦੇ ਜਵਾਨ, ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕੀਤਾ। 2 ਨੌਜਵਾਨ ਮੌਕੇ ‘ਤੇ ਮ੍ਰਿਤਕ ਮਿਲੇ, ਉੱਥੇ ਹੀ ਇਕ ਨੌਜਵਾਨ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਜੀਆ ਲਾਲ ਅਤੇ ਸ਼ੁਭਮ ਸ਼ਰਮਾ ਵਜੋਂ ਕੀਤੀ ਹੈ। ਪੁਲਸ ਸੁਪਰਡੈਂਟ ਸ਼ਿਮਲਾ ਮੋਹਿਤ ਚਾਵਲਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਸ਼ੁਰੂਆਤੀ ਜਾਂਚ ‘ਚ ਹਾਦਸੇ ਦਾ ਕਾਰਨ ਚਾਲਕ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *