ਅੱਜ ਹੋਵੇਗੀ ਚੋਣ ਕਮਿਸ਼ਨ ਦੀ ਅਹਿਮ ਮੀਟਿੰਗ, ਲਏ ਜਾ ਸਕਦੇ ਨੇ ਅਹਿਮ ਫੈਸਲੇ

ਨਵੀਂ ਦਿੱਲੀ : ਚੋਣ ਕਮਿਸ਼ਨ (Election Commission) ਵਲੋਂ ਅੱਜ ਅਹਿਮ ਮੀਟਿੰਗ (Important meeting) ਕੀਤੀ ਜਾਵੇਗੀ, ਜਿਸ ਵਿਚ ਰੈਲੀਆਂ ਤੇ ਚੋਣ ਪ੍ਰਚਾਰ (Election campaign) ਸਬੰਧੀ ਫੈਸਲਾ…

ਨਵੀਂ ਦਿੱਲੀ : ਚੋਣ ਕਮਿਸ਼ਨ (Election Commission) ਵਲੋਂ ਅੱਜ ਅਹਿਮ ਮੀਟਿੰਗ (Important meeting) ਕੀਤੀ ਜਾਵੇਗੀ, ਜਿਸ ਵਿਚ ਰੈਲੀਆਂ ਤੇ ਚੋਣ ਪ੍ਰਚਾਰ (Election campaign) ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ 2022 (Assembly Elections in Punjab 2022) ਨੂੰ ਲੈ ਕੇ ਵੋਟਾਂ 14 ਫਰਵਰੀ ਨੂੰ ਪੈਣੀਆਂ ਹਨ ਅਤੇ ਇਸ ਦੌਰਾਨ ਪੰਜਾਬ ਵਿਚ 15 ਜਨਵਰੀ (January 15) ਤੱਕ ਹਰ ਤਰ੍ਹਾਂ ਦੇ ਚੋਣ ਪ੍ਰਚਾਰ (Election campaign) ਅਤੇ ਰੈਲੀਆਂ (Rallies) ਨੂੰ ਲੈ ਕੇ ਰੋਕ ਲਗਾਈ ਗਈ ਹੈ। ਚੋਣ ਕਮਿਸ਼ਨ ਵਲੋਂ ਵਰਚੂਅਲ (Virtual by the Election Commission) ਤਰੀਕੇ ਨਾਲ ਰੈਲੀਆਂ ਕਰਨ ਨੂੰ ਕਿਹਾ ਗਿਆ ਹੈ ਪਰ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਦੂਰ-ਦੂਰ ਪਿੰਡਾਂ ਵਿਚ ਇੰਟਰਨੈੱਟ ਦੀ ਸਹੂਲਤ ਨਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹਰ ਕਿਸੇ ਤੱਕ ਵਰਚੂਅਲ ਤਰੀਕੇ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ ਹੈ। Also Read : ਸੈਨਾ ਦਿਵਸ ‘ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ

Ban on physical campaign rallies: Election Commission to decide on future  course on Saturday- The New Indian Express

ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਦੇਸ਼ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਹਰ ਤਰ੍ਹਾਂ ਦੀਆਂ ਰੈਲੀਆਂ, ਜਨਸਭਾਵਾਂ ਅਤੇ ਜਲੂਸ ‘ਤੇ ਰੋਕ ਲਗਾ ਦਿੱਤੀ ਸੀ। ਚੋਣਾਂ ਦੌਰਾਨ ਕਿਸੇ ਵੀ ਗੜਬੜੀ ਤੋਂ ਬਚਣ ਅਤੇ ਕੋਰੋਨਾ ਪ੍ਰੋਟੋਕਾਲ ਤਹਿਤ ਚੋਣਾਂ ਕਰਵਾਉਮ ਲਈ ਅੱਜ 1400 ਤੋਂ ਜ਼ਿਆਦਾ ਨਿਗਰਾਨਾਂ ਨਾਲ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੀਟਿੰਗ ਕੀਤੀ। 

ਦੱਸ ਦਈੇ ਕਿ ਚੋਣ ਕਮਿਸ਼ਨ ਹਰ ਚੋਣ ਦੌਰਾਨ ਆਈ.ਏ.ਐੱਸ., ਆਈ.ਪੀ.ਐੱਸ., ਆਈ.ਆਰ.ਐ4ਸ. ਅਤੇ ਵੱਖ-ਵੱਖ ਲੇਖਾ ਸੇਵਾਵਾਂ ਦੇ ਅਧਿਕਾਰੀਆਂ ਨੂੰ ਨਿਗਰਾਨ ਦੇ ਤੌਰ ‘ਤੇ ਸੇਵਾ ਲਈ ਤਿਆਰ ਕਰਦਾ ਹੈ। ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਕਮਿਸ਼ਨ ਹਰ ਵਾਰ ਨਿਗਰਾਨਾਂ ਨੂੰ ਦਿੱਤੀ ਗਈ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਦੱਸਦਾ ਹੈ। ਮੀਟਿੰਗ ਦੌਰਾਨ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨਿਗਰਾਨਾਂ ਨੂੰ ਚੋਣਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹਨ।

Leave a Reply

Your email address will not be published. Required fields are marked *