Amritsar Rape Case News | Amritsar News
ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਬਰ-ਜਨਾਹ ਦਾ ਮਾਮਲਾ ਨਾਬਾਲਿਗ ਕੁੜੀ ਨਾਲ ਜਬਰਦਸਤੀ ਬਣਾਏ ਜਾ ਰਹੇ ਨਾਜਾਇਜ਼ ਸੰਬੰਧ ਕੁੜੀ ਵੱਲੋਂ ਮਨ੍ਹਾ ਕਰਨ ਘਰ ‘ਚ ਤਲਵਾਰਾਂ ਨਾਲ ਕੀਤਾ ਹਮਲਾ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਪੁਲਿਸ ਵੱਲੋਂ ਲੜਕੇ ਮਾਮਲਾ ਦਰਜ ਕਰ ਕੀਤੀ ਜਾ ਰਹੀ ਕਾਰਵਾਈ|
ਪੰਜਾਬ ਵਿਚ ਔਰਤਾਂ ਦੇ ਖਿਲਾਫ਼ ਛੇੜ-ਛਾੜ ਤੇ ਜਬਰ-ਜਨਾਹ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਆਰੋਪ ਹੈ ਕਿ ਉਸਨੇ ਪਿਛਲੇ ਕਈ ਸਾਲਾਂ ਤੋਂ ਇਕ ਨਾਬਾਲਿਗ ਲੜਕੀ ਨਾਲ ਝੁਠ ਬੋਲ ਕੇ ਨਾਜਾਇਜ਼ ਸੰਬੰਧ ਬਣਾਏ ਹੋਏ ਸਨ, ਤੇ ਹੁਣ ਕੁੜੀ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।
Amritsar Video
ਕੁੜੀ ਦਾ ਕਹਿਣਾ ਹੈ ਕਿ ਅਮਨਦੀਪ ਨੇ ਉਸ ਤੋਂ ਇਸ ਗੱਲ ਦਾ ਪਰਦਾ ਰੱਖਿਆ ਸੀ ਕਿ ਉਹ ਪਹਿਲਾਂ ਤੋਂ ਸ਼ਾਦੀ-ਸ਼ੁਦਾ ਹੈ। ਅਤੇ ਹੁਣ ਉਸ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਜਦੋਂ ਕੁੜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਕੁੜੀ ਨੇ ਜਦੋਂ ਉਸ ਨਾਲ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਵੱਲੋਂ ਕੁੜੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੁੜੀ ਦੇ ਘਰ ਦੇ ਬਾਹਰ ਹਮਲੇ ਵੀ ਕਰਵਾਏ ਜਾ ਰਹੇ ਹਨ।
ਕੁੜੀ ਦੀ ਮਾਤਾ ਨੇ ਦੱਸਿਆ ਕਿ ਅਮਨਦੀਪ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਬੀਤੇ ਦਿਨੀਂ ਉਸ ਨੇ ਉਨ੍ਹਾਂ ਦੀ ਛੋਟੀ ਕੁੜੀ ਤੇ ਵੀ ਹਮਲਾ ਕਰਾਇਆ ਹੈ।
Also Read : Amritsar Airport News



