ਅੰਮ੍ਰਿਤਸਰ- ਅੰਮ੍ਰਿਤਸਰ ਦੇ ਖਾਸਾ ਹੈੱਡਕੁਆਟਰ ’ਚ ਇਕ ਬੀ.ਐੱਸ. ਐੱਫ ਦੇ ਜਵਾਨ ਵਲੋਂ ਆਪਣੇ ਹੀ ਚਾਰ ਸਾਥੀਆਂ ਦਾ ਸਰਵਿਸ ਕਾਰਬਾਈਨ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਬੀ.ਐੱਸ.ਐੱਫ ਨੇ ਮ੍ਰਿਤਕ ਜਵਾਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਖ਼ਬਰ ਲਿਖੇ ਜਾਣ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਸੀ ਕਿ ਕੀ BSF ਦੇ ਜਵਾਨ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ?
Also Read: 210 ਭਾਰਤੀਆਂ ਨੂੰ ਲੈ ਵਤਨ ਪਰਤਿਆ ਹਵਾਈ ਫੌਜ ਦਾ C-17 ਜਹਾਜ਼
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ. ਦੀਪਕ ਖਿਲੌਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਬਾਕੀ ਦੀ ਸਾਰੀ ਜਾਣਕਾਰੀ ਬਹੁਤ ਜਲਦੀ ਸਾਹਮਣੇ ਆ ਜਾਵੇਗੀ।
Also Read: ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਪਏਗਾ ਮੀਂਹ, IMD ਨੇ ਦਿੱਤੀ ਜਾਣਕਾਰੀ

