ਚੀਨ ਨਾਲ ਤਣਾਅ ਵਿਚਾਲੇ ਲੇਹ ਪਹੁੰਚੇ ਫੌਜ ਮੁੱਖੀ, ਜਖ਼ਮੀ ਜਵਾਨਾਂ ਨਾਲ ਹਸਪਤਾਲ ‘ਚ ਕੀਤੀ ਮੁਲਾਕਾਤ

ਔਨਲਾਈਨਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਤਣਾਅ ਵਿਚਾਲੇ ਅੱਜ ਮੰਗਲਵਾਰ ਨੂੰ ਫੌਜ ਮੁੱਖੀ ਐਮਐਮ ਨਰਵਣੇ ਲੇਹ ਪਹੁੰਚੇ ਹਨ, ਜਿੱਥੇ ਉਨ੍ਹਾਂ…

ਔਨਲਾਈਨਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਤਣਾਅ ਵਿਚਾਲੇ ਅੱਜ ਮੰਗਲਵਾਰ ਨੂੰ ਫੌਜ ਮੁੱਖੀ ਐਮਐਮ ਨਰਵਣੇ ਲੇਹ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਜਖ਼ਮੀ ਹੋਏ ਜਵਾਨਾਂ ਨਾਲ ਮਿਲਟਰੀ ਹਸਪਤਾਲ ‘ਚ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਆਰਮੀ ਚੀਫ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਬਣੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣਗੇ।

ਐਮਐਮ ਨਰਵਣੇ ਨੇ ਜ਼ਖ਼ਮੀ ਹੋਏ ਜਵਾਨਾਂ ਦਾ ਹਾਲ-ਚਾਲ ਜਾਣਿਆ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਦਰਅਸਲ ਚੀਨੀ ਸੈਨਿਕਾਂ ਨਾਲ ਖੂਨੀ ਝੜਪ ਵਿਚ ਜਖ਼ਮੀ ਹੋਏ ਜਵਾਨਾਂ ਦਾ ਇਲਾਜ ਲੇਹ ਦੇ ਇਸੇ ਫੌਜੀ ਹਸਪਤਾਲ ਵਿਚ ਚੱਲ ਰਿਹਾ ਹੈ। ਹਸਪਤਾਲ ਦੇ ਦੌਰੇ ਤੋਂ ਬਾਅਦ ਫੌਜ ਮੁੱਖੀ ਇੱਥੇ ਮੌਜੂਦ ਫੌਜੀ ਕਮਾਂਡਰਾਂ ਨਾਲ ਜ਼ਮੀਨੀ ਸਥਿਤੀ ਅਤੇ ਚੀਨੀ ਫੌਜ ਨਾਲ ਗੱਲਬਾਤ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਏਅਰਫੋਰਸ ਚੀਫ ਆਰਕੇਐਸ ਭਦੋਰੀਆ 17 ਜੂਨ ਦੀ ਰਾਤ ਨੂੰ ਲੇਹ ਏਅਰਬੇਸ ਉੱਤੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਹਵਾਈ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਉਸ ਤੋਂ ਬਾਅਦ 18 ਜੂਨ ਨੂੰ ਉਨ੍ਹਾਂ ਨੇ ਸ੍ਰੀਨਗਰ ਏਅਰਬੇਸ ਦਾ ਦੌਰਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਮੀਟਿੰਗ ਹੋਈ ਸੀ, ਜੋ ਕਿ ਸਕਾਰਾਤਮਕ ਰਹੀ ਹੈ। ਜਾਣਕਾਰੀ ਅਨੁਸਾਰ ਦੋਣਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਪੂਰਬੀ ਲੱਦਾਖ ਦੇ ਤਣਾਅ ਵਾਲੇ ਖੇਤਰ ਤੋਂ ਪਿੱਛੇ ਹੱਟਣ ਉੱਤੇ ਸਹਿਮਤੀ ਬਣ ਗਈ ਹੈ। ਭਾਰਤੀ ਸੈਨਾ ਨੇ ਅੱਜ ਮੰਗਲਵਾਰ ਨੂੰ ਦੱਸਿਆ ਹੈ ਕਿ ”ਸੋਮਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਹੋਈ ਕੋਰ ਕਮਾਂਡਰ ਦੇ ਪੱਧਰ ਦੀ ਵਾਰਤਾ ਸੁਹਿਰਦ, ਸਕਾਰਾਤਮਕ ਅਤੇ ਉਸਾਰੂ ਮਾਹੌਲ ਵਿਚ ਸਮਾਪਤ ਹੋਈ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਸਹਿਮਤੀ ਜਤਾਈ ਹੈ ਕਿ ਉਹ ਤਣਾਅ ਵਾਲੇ ਇਲਾਕਿਆਂ ਤੋਂ ਪਿੱਛੇ ਹੱਟਣਗੀਆਂ”।

Leave a Reply

Your email address will not be published. Required fields are marked *