ਮੁੰਬਈ : ਓਮੀਕ੍ਰੋਨ ਵੈਰੀਐਂਟ (Omicron variant) ਦੇ ਆਉਣ ਅਤੇ ਵੱਧਦੇ ਕੋਰੋਨਾ ਦੇ ਕੇਸ (Increasing corona cases) ਕਾਰਣ ਕਈ ਪ੍ਰੋਡਿਊਸਰਜ਼ (Producers) ਨੂੰ ਇਸ ਗੱਲ ਦਾ ਵੀ ਡਰ ਹੈ ਕਿ ਕੰਪਲੀਟ ਲਾਕਡਾਊਨ (Complete lockdown) ਦੀ ਵਜ੍ਹਾ ਨਾਲ ਕਿਤੇ ਸ਼ੂਟਿੰਗ ਹੀ ਨਾ ਰੋਕ ਦਿੱਤੀ ਜਾਵੇ। ਵੈਸੇ ਸਰੋਤਿਆਂ ਦਾ ਪਸੰਦੀਦਾ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ (The Kapil Sharma Show) ਨੂੰ ਵੀ ਕੋਰੋਨਾ (Corona) ਦੇ ਇਸ ਨਵੇਂ ਓਮੀਕ੍ਰੋਨ ਵੈਰੀਐਂਟ (New Omicron variants) ਨੂੰ ਲੈ ਕੇ ਸਾਵਧਾਨ ਹੋ ਗਏ ਹਨ। ਇਹੀ ਵਜ੍ਹਾ ਹੈ ਕਿ ਸ਼ੋਅ ਨੇ 28 ਦਸੰਬਰ ਦੀ ਰਾਤ ਸ਼ੂਟਿੰਗ ਕਰ ਕੇ ਇਕ ਹਫਤੇ ਦਾ ਬ੍ਰੇਕ ਲਿਆ ਹੈ। Also Read : ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ
ਇਕ ਚੈਨਲ ਨਾਲ ਗੱਲਬਾਤ ਕਰਦਿਆਂ ਅਰਚਨਾ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਕਿਤੇ ਨਾਈਟ ਕਰਫਿਊ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕ ਸੜਕਾਂ ‘ਤੇ ਆਮ ਵਾਂਗ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਨੂੰ ਫਿਲਹਾਲ ਇਕ ਹਫਤੇ ਲਈ ਟਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨੂੰ ਰੋਕਣ ਲਈ ਸਾਨੂੰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦਾ ਪਾਲਨ ਕਰਨਾ ਚਾਹੀਦਾ ਹੈ। ਜਨਵਰੀ ਦੇ ਪਹਿਲੇ ਹਫਤੇ ਵਿਚ ਅਸੀਂ ਪੂਰੀ ਸਟ੍ਰੈਟਜੀ ਦੇ ਨਾਲ ਦੁਬਾਰਾ ਸ਼ੂਟਿੰਗ ਕਰਾਂਗੇ। ਅਸੀਂ ਸਾਵਧਾਨ ਤਾਂ ਪਹਿਲਾਂ ਤੋਂ ਹੀ ਹਾਂ ਪਰ ਹੁਣ ਦੁਬਾਰਾ ਸਾਵਧਾਨ ਹੋਣ ਦੀ ਲੋੜ ਹੈ।




