ਮੈਂ ਇੱਕ ਦਿਨ ਸਭ ਭੁੱਲ ਜਾਣਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:                                 ਮੈਂ ਇੱਕ ਦਿਨ ਸਬ ਭੁੱਲ ਜਾਣਾ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 

                               ਮੈਂ ਇੱਕ ਦਿਨ ਸਬ ਭੁੱਲ ਜਾਣਾ 
ਅੱਜ ਦਾ ਇਨਸਾਨ ਖਾਸ ਤੋਰ ਤੇ ਜੋ 90 ਦੇ ਦਸ਼ਕ ਦਾ ਉਹ ਬੜਾ ਮਜਬੂਤ ਹੈ,ਮੈਂ ਸ:92 ਦਾ ਹਾਂ ਅਤੇ ਬੜੇ ਹੀ ਚੰਗੇ ਤਰੀਕੇ ਨਾਲ ਹਰ ਮੁਸੀਬਤ ਨਾਲ ਨਜਿੱਠਣ ਦਾ ਦਮ ਅਤੇ ਜ਼ੋਰ ਰੱਖਦਾ ਹਾਂ,ਚਾਹੇ ਉਹ ਸ਼ਰੀਰਕ ਹੋਵੇ ਤੇ ਜਾ ਮਾਨਸਿਕ ,ਖੈਰ ਸ਼ਰੀਰਕ ਦੀ ਗੱਲ ਤਾਂ ਹਰ ਕਿਸੇ ਉਪਰ ਲਾਗੂ ਹੁੰਦੀ ਹੈ ਪਰ ਮਾਨਸਿਕ ਤੋਰ ਤੇ ਹਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਬੜਾ ਔਖਾ ਹੈ ਅਤੇ ਕੁਝ ਵੀ ਨਹੀਂ ਪਤਾ ਚਲਦਾ ਕਿ ਤੁਹਾਡਾ ਆਲੇ ਦੁਆਲੇ ਕੌਣ ਤੁਹਾਡਾ ਆਪਣਾ ਹੈ ਜਾ ਕੌਣ ਪਰਾਇਆ,ਸਿਰਫ ਹੀ ਨਹੀਂ ਰੋਜ ਸਵੇਰੇ ਉੱਠ ਰੋਟੀ ਅਤੇ ਕੱਪੜਾ ਕਮਾਉਣ ਦੀ ਜੰਗ ਵਿਚ ਸਭ ਤੋਂ ਜਿਆਦਾ ਮਾਨਸਿਕ ਤੋਰ ਤੇ ਇਨਸਾਨ ਮਿਹਨਤ ਕਰਦਾ ਹੈ,ਸਭ ਕੁਝ ਦੇਖਣਾ ਪੈਂਦਾ ਹੈ,ਹਾਂ ਅਮੀਰਾਂ ਲਈ ਇਹ ਥੋੜਾ ਆਸਾਂ ਹੈ ਪਰ ਮੱਧ ਵਰਗ ਦਾ ਵਿਅਕਤੀ ਸ਼ਾਮ ਨੂੰ ਘਰ ਇਸ ਤਰ੍ਹਾਂ ਆਉਂਦਾ ਜਿਵੇਂ ਸਵੇਰ ਤੋਂ ਸ਼ਾਮ ਕਿਸੀ ਜੰਗ ਵਿੱਚ ਲੜਕੇ ਆਇਆ ਹੋਵੇ,ਜਿੰਦਗੀ ਨੂੰ ਜਿਓਣਾ ਵੈਸੇ ਕਿਸੀ ਜੰਗ ਤੋਂ ਘੱਟ ਨਹੀਂ ਹੈ ਪਰ ਉਸ ਤੋਂ ਉਪਰ ਤੁਹਾਡੀ ਤੁਹਾਡੇ ਆਪਣੀਆਂ ਨਾਲ ਆਪਸਦਾਰੀ ਤੁਹਾਨੂੰ ਕਈ ਪਲਾਂ ਤੇ ਹਰਾ ਦਿੰਦੀ ਹੈ
Alone  ਜੀ ਹਾਂ,ਮੈਂ ਗੱਲ ਕਰ ਰਿਹਾ ਹਾਂ ਉਹ ਲੋਕਾਂ ਦੀ ਜੋ ਤੁਹਾਡੇ ਨਾਲ ਤੁਹਾਡੇ ਤੋਂ ਕੁਝ ਲੈਣ ਲਈ ਜੁੜੇ ਨੇ.ਪਿਆਰ ਜਾ ਮਤਲਬ ਇਹ ਬਹੁਤ ਘੱਟ ਲੋਕ ਜਾਣ ਸਕੇ ਹਨ ਪਰ ਜਦੋ ਕੋਈ ਤੁਹਾਡੀ ਜਿੰਦਗੀ ਵਿੱਚ ਤੁਹਾਡੇ ਤੋਂ ਮਤਲਬ ਕੱਢ ਰਿਹਾ ਹੁੰਦਾ ਹੈ ਅਤੇ ਤੁਹਾਨੂੰ ਪਤਾ ਨਹੀਂ ਲਗਦਾ ਉਸ ਵੇਲੇ ਤੁਹਾਡੀ ਮਾਨਸਿਕਤਾ ਇਸ ਕਦਰ ਥੱਕੀ ਹੁੰਦੀ ਹੈ ਕਿ ਤੁਸੀਂ ਜਾਣ ਨਹੀਂ ਸਕਦੇ ਕਿ ਤੁਸੀਂ ਕਿਸੀ ਇੱਕ ਇਨਸਾਨ ਦੇ ਰੋਗੀ ਹੋ ਚੁੱਕੇ ਹੋ,ਅੱਪਾ ਉਦਾਹਰਨ ਲੈ ਲੈਂਦੇ ਹਾਂ ਆਪਣੀਆਂ ਤੋਂ ਧੋਖਾ ਖਾਏ ਦੀ,ਤੁਹਾਨੂੰ ਪਤਾ ਹੁੰਦਾ ਕਿ ਉਹ ਇਨਸਾਨ ਤੁਹਾਨੂੰ ਧੋਖਾ ਦੇ ਰਿਹਾ,ਹਨੇਰੇ ਵਿੱਚ ਰੱਖ ਰਿਹਾ,ਤੁਹਾਨੂੰ ਵਕ਼ਤ ਨਹੀਂ ਦੇ ਰਿਹਾ।
Alone
ਤੁਹਾਡੀ ਕੋਈ ਗੱਲ ਨਹੀਂ ਮੰਨ ਰਿਹਾ,ਤੁਹਾਡੀ ਖੁਸ਼ੀ ਵਿੱਚ ਸ਼ਾਮਿਲ ਨਹੀਂ ਹੋ ਰਿਹਾ,ਪਰ ਫੇਰ ਵੀ ਤੁਸੀਂ ਉਸ ਇਨਸਾਨ ਨਾਲ ਜੁੜੇ ਰਹਿੰਦੇ ਹੋ,ਚਾਹੇ ਉਹ ਤੁਹਾਡੇ ਨਾਲ ਨਹੀਂ ਪਰ ਤੁਸੀਂ ਉਸ ਨਾਲ ਹੁੰਦੇ ਹੋ,ਸਭ ਕੁਝ ਜਾਂਦੇ ਹੋਏ ਵੀ ਤੁਸੀਂ ਉਸ ਨਾਲ ਵਕ਼ਤ ਬੀਤਾਉਣਾ ਪਸੰਦ ਕਰਦੇ ਹੋ.ਜਰੂਰੀ ਨਹੀਂ ਕਿ ਉਹ ਤੁਹਾਡਾ ਪਿਆਰ ਹੀ ਹੋਵੇ,ਉਹ ਕੋਈ ਵੀ ਇਨਸਾਨ ਹੋ ਸਕਦਾ.ਤੁਹਾਡਾ ਦੋਸਤ,ਪਿਆਰ,ਰਿਸ਼ਤੇਦਾਰ,ਗੁਆਂਢੀ ,ਕੋਈ ਵੀ.ਇਹ ਲੋਕ ਹਰ ਇੱਕ ਰੂਪ ਵਿੱਚ ਹਨ ਹਰ ਇੱਕ ਥਾਂ ਤੇ ਹਨ ਅਤੇ ਜਿੰਦਗੀ ਦੇ ਹਰ ਇੱਕ ਮੋੜ ਦੇ ਤੁਹਾਨੂੰ ਮਿਲਣਗੇ.ਪਰ ਤੁਹਾਨੂੰ ਲੋੜ ਹੈ ਇਹਨਾਂ ਨੂੰ ਸਮਝਣ ਦੀ  ਅਤੇ ਜੇਕਰ ਤੁਹਾਡੀ ਜਿੰਦਗੀ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਸਖਸ਼ ਹੈ ਤਾ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ.ਜੇ ਗੱਲ ਨਾਲ ਕੁਝ ਨਹੀਂ ਬਣ ਰਿਹਾ ਤਾ ਉਸ ਇਨਸਾਨ ਨੂੰ ਭੁੱਲ ਜਾਓ.ਭੁੱਲ ਜਾਓ ਕਿ ਉਸਨੇ ਵੀ ਕਿਸੀ ਸਮੇ ਤੁਹਾਡੇ ਲਈ ਕੁਝ ਕੀਤਾ ਹੋਣਾ ਪਰ ਇਹ ਵੀ ਦੇਖੋ ਕਿ ਤੁਸੀਂ ਉਸ ਲਈ ਕਿ ਕਿ ਕਰ ਚੁੱਕੇ ਹੋ.ਜੇਕਰ ਨਹੀਂ ਕਰੋਗੇ ਤਾ ਤੁਸੀਂ ਮਾਨਸਿਕ ਰੋਗੀ ਤਾ ਬਣ ਚੁੱਕੇ ਹੀ ਹੋਵੋਗੇ ਪਰ ਤੁਸੀਂ ਪਾਗਲ ਜਰੂਰ ਬਣ ਜਾਓਗੇ,ਇਸ ਲਈ ਚੰਗਾ ਕਿ ਡੂੰਗੀ ਸੱਟ ਖਾਣ ਤੋਂ ਪਹਿਲਾ ਤੁਸੀਂ ਸੱਬ ਭੁੱਲ ਜਾਵੋ.ਮੈਂ ? ਹਾਂ ਮੈਂ ਵੀ ਵਕ਼ਤ ਦੇ ਨਾਲ ਇੱਕ ਦਿਨ ਸਭ ਭੁੱਲ ਜਾਵਾਂਗਾ
                                                      —
parminder joshi

 

                                  ਪਰਮਿੰਦਰ ਜੋਸ਼ੀ ਦੇ ਵਿਚਾਰ
                                ਮੋਬਾਈਲ ਨੰ:7888622251

Leave a Reply

Your email address will not be published. Required fields are marked *