ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਤੇ ਅਲਗਾਵਵਾਦਿਆਂ ਨੇ ਜੰਮੂ ਕਸ਼ਮੀਰ ਨੂੰ ਬੰਦ ਕੀਤਾ ਹੋਇਆ ਹੈ। ਖੁਫੀਆਂ ਰਿਪੋਰਟਾਂ ਦੇ ਮੁਤਾਬਿਕ ਹਿਜਬੁਲ ਮੁਜਾਹਿਦੀਨ ਅੱਤਦਾਵੀ ਬੁਰਾਹਨ ਵਾਨੀ ਦੀ ਬਰਸੀ ਦੇ ਚੱਲਦੇ ਸੁਰੱਖਿਆਂ ਬਲਾਂ ਤੇ ਹਮਲੇ ਦੀ ਯੋਜਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਜੰਮੂ ਕਸ਼ਮੀਰ ਚ ਅਲਰਟ ਜਾਰੀ ਕੀਤਾ ਗਿਆ ਹੈ।
ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਅੱਤਵਾਦੀ ਅਪਣੇ ਨਾਪਾਕ ਇਰਾਦੀਆਂ ਨੂੰ ਪੂਰਾ ਕਰਨ ਲਈ IED ਦਾ ਇਸਤੇਮਾਲ ਕਰ ਸਕਦਾ ਹੈ। ਜਿਸ ਕਾਰਨ ਹਰ ਥਾਂ ਤੇ ਸੁਰੱਖਿਆ ਬਲ ਮੁਸਤੈਦ ਹਨ। ਦੱਸਿਆ ਜਾ ਰਿਹਾ ਹੈ ਕਿ ਆਪਣੀ ਖੌਫਨਾਕ ਇਰਾਦੀਆਂ ਨੂੰ ਪੂਰਾ ਕਰਨ ਲਈ ਅੱਤਵਾਦੀਆਂ ਨੇ ਵਿਦੇਸ਼ੀ ਅੱਤਵਾਦੀਆਂ ਦਲ ਨੂੰ ਵੀ ਆਪਣੇ ਨਾਲ ਮਿਲਾਇਆ ਹੋਇਆ ਹੈ। ਹਾਸਿਲ ਜਾਣਕਾਰੀ ਤੋਂ ਬਾਅਦ ਸੁਰੱਖਿਆਂ ਬਲਾਂ ਨੇ ਸੁਰੱਖਿਆ ਚ ਵਾਧਾ ਕਰ ਦਿੱਤਾ ਹੈ।

