ਮੋਗਾ ਵਿੱਚ ਮਿੰਨੀ ਸਕੱਤਰੇਤ ਦੇ ਬਾਹਰੋਂ ਕਾਰ ਚੋਰੀ, ਪੰਜਾਬ ਵਿੱਚ ਅਲਰਟ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੰਗਲਵਾਰ ਦੁਪਹਿਰ ਫਿਰੋਜ਼ਪੁਰ-ਲੁਧਿਆਣਾ ਰੋਡ ਤੋਂ ਦਿਨ-ਦਿਹਾੜੇ ਮਿੰਨੀ ਸਕੱਤਰੇਤ ਦੇ ਬਾਹਰੋਂ ਜੇਨ ਕਾਰ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੰਗਲਵਾਰ ਦੁਪਹਿਰ ਫਿਰੋਜ਼ਪੁਰ-ਲੁਧਿਆਣਾ ਰੋਡ ਤੋਂ ਦਿਨ-ਦਿਹਾੜੇ ਮਿੰਨੀ ਸਕੱਤਰੇਤ ਦੇ ਬਾਹਰੋਂ ਜੇਨ ਕਾਰ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵਿਭਾਗ ਹਰਕਤ ‘ਚ ਆ ਗਿਆ। ਸਾਲ ਦੇ ਆਖਰੀ ਦਿਨ ਹੋਈ ਇਸ ਲੁੱਟ  ਨੂੰ ਅਧਿਕਾਰੀਆਂ ਨੇ ਵੱਡੇ ਅਪਰਾਧ ਦੀ ਸੰਭਾਵਨਾ ਨਾਲ ਜੋੜੀਆ ਹੈ। ਘਟਨਾ ਤੋਂ ਤੁਰੰਤ ਬਾਅਦ, ਪੁਲਿਸ ਟੀਮ ਨੇ ਆਸ ਪਾਸ ਦੀ ਥਾਵਾਂ ‘ਤੇ ਲਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ, ਨਾਲ ਹੀ ਸਿਰਫ ਆਸ ਪਾਸ ਨਹੀਂ, ਬਲਕਿ ਸੂਬੇ ਭਰ ਵਿੱਚ ਚੋਰੀ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ।

ਪੁਲਿਸ ਜਾਂਚ ਕਰ ਰਹੇ ਥਾਣਾ ਸਿਟੀ ਦੇ ਹਵਲਦਾਰ ਮਨਪ੍ਰੀਤ ਸਿੰਘ ਦੇ ਮੁਤਾਬਿਕ ਅਮਰਜੀਤ ਸਿੰਘ ਨੇ ਘਟਨਾ ਦੀ ਸ਼ਿਕਾਇਤ ਦਰਜ ਕਰਾਈ ਸੀ। ਮੋਗਾ ਨਿਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ, ਮੰਗਲਵਾਰ ਨੂੰ ਉਹ ਆਪਣੀ ਜ਼ੈਨ ਕਾਰ ਨੰਬਰ ਪੀਬੀ 29-9824 ਤੋਂ ਤਹਿਸੀਲਦਾਰ ਦੇ ਦਫ਼ਤਰ ਆਪਣੀ ਜ਼ਮੀਨ ਰਜਿਸਟਰ ਕਰਵਾਉਣ ਗਿਆ ਸੀ। ਇਸ ਦੌਰਾਨ ਉਸਨੇ ਆਪਣੀ ਕਾਰ ਮਿਨੀ ਸਕੱਤਰੇਤ ਦੇ ਬਾਹਰ ਖੜੀ ਕੀਤੀ ਸੀ ਪਰ ਵਾਪਸ ਪਰਤਣ ‘ਤੇ ਉਸਦੀ ਕਾਰ ਉੱਥੇ ਨਹੀਂ ਖੜੀ ਸੀ, ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

Leave a Reply

Your email address will not be published. Required fields are marked *