ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹ ਲਗਾਈ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ 7 ਦਿਨਾਂ ਦੀ ਤਨਖਾਹ ਲਗਾਈ ਗਈ ਹੈ।
ਜਿਸਦੇ ਚੱਲਦੇ ਅਵਤਾਰ ਸਿੰਘ ਹਿੱਤ 7 ਦਿਨ ਰੋਜ਼ਾਨਾ ਇਕ ਇਕ ਘੰਟਾ ਜੋੜੇ ਝਾੜਨ, ਅਤੇ ਬਰਤਨ ਮਾਂਜਣ ਦੀ ਸੇਵਾ ਕਰਨਗੇ। ਇਸ ਤੋਂ ਬਾਅਦ ਉਹ ਸੇਵਾ ਕਰਨ ਤੋਂ ਬਾਅਦ ਸ਼੍ਰੀ ਅਖੰਡ ਪਾਠ ਕਰਵਾਉਣਗੇ ਅਤੇ 5100 ਰੁਪਏ ਦੀ ਦੇਗ ਵੀ ਕਰਵਾਉਣਗੇ। ਦੱਸ ਦਈਏ ਕਿ ਉਹਨਾਂ ਨੇ ਆਪਣੇ ਦੁਆਰਾ ਦਿੱਤੇ ਗਏ ਬਿਆਨ ਤੇ ਮੁਆਫੀ ਵੀ ਮੰਗ ਲਈ ਹੈ। ਦੱਸਣਯੋਗ ਗੱਲ ਹੈ ਕਿ ਪ੍ਰਧਾਨ ਅਵਤਾਰ ਸਿੰਘਨੇ ਬਿਹਾਰ ਦੇ ਮੁੱਖਮੰਤਰੀ ਦੀ ਸ਼ਲਾਘਾ ਲਈ ਸਿੱਖ ਧਰਮ ਦੀ ਅਰਦਾਸ ਦੇ ਵਾਕਾਂ ਨੂੰ ਇਸਤੇਮਾਲ ਕੀਤਾ ਸੀ। ਜਿਸ ਕਾਰਨ ਇਹ ਮਾਮਲਾ ਕਾਫੀ ਭੱਖ ਗਿਆ ਸੀ।

