ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਅਜੈ ਮਾਕਨ ਦਾ ਅਸਤੀਫੇ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਕਨ ਨੇ ਬੀਤੇ ਦਿਨ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ।
ਸਾਲ 2015 ਵਿੱਚ ਅਰਵਿੰਦਰ ਸਿੰਘ ਲਵਲੀ ਨੂੰ ਹਟਾ ਕੇ ਅਜੈ ਮਾਕਨ ਦਿੱਲੀ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ। ਉੱਥੇ ਹੀ ਆਪਣੇ ਇਸ ਅਸਤੀਫੇ ਤੇ ਅਜੈ ਮਾਕਨ ਨੇ ਟਵੀਟ ਰਾਹੀ ਆਪਣੀ ਗੱਲ ਆਖੀ ਹੈ ਉਹਨਾਂ ਨੇ ਟਵੀਟ ਕਰ ਕਿਹਾ ਹੈ ਕਿ ਸਾਲ 2015 ਵਿਧਾਨ ਸਭਾ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਅਹੁਦਾ।
2015 विधान सभा के उपरान्त-
बतौर @INCDelhi अध्यक्ष-पिछले 4 वर्षों से,दिल्ली कांग्रेस कार्यकर्ताओं द्वारा,कांग्रेस कवर करने वाली मीडिया द्वारा,एवं हमारे नेता @RahulGandhi जी द्वारा,मुझे अपार स्नेह तथा सहयोग मिला है।इन कठिन परिस्थितियों में यह आसान नहीं था! इसके लिए ह्रदय से आभार!
— Ajay Maken (@ajaymaken) January 4, 2019
ਬੀਤੇ 4 ਸਾਲਾ ਤੋਂ ਦਿੱਲੀ ਕਾਂਗਰਸ ਵਰਕਰਾਂ ਅਤੇ ਕਾਂਗਰਸ ਨੂੰ ਕਵਰ ਕਰਨ ਵਾਲੀ ਮੀਡਿਆ ਦੁਆਰਾ ਅਤੇ ਸਾਡੇ ਨੇਤਾ ਰਾਹੁਲ ਜੀ ਦੁਆਰਾ ਉਹਨਾਂ ਨੂੰ ਬਹੁਤ ਹੀ ਪਿਆਰ ਅਤੇ ਸਹਯੋਗ ਮਿਲਿਆ ਹੈ. ਜੋ ਕਿ ਮੁਸ਼ਕਲ ਸਮੇਂ ਵਿੱਚ ਸੋਖਾ ਨਹੀਂ ਸੀ। ਇਸਦੇ ਲਈ ਉਹ ਬਹੁਤ ਹੀ ਸ਼ੁਕਰਗੁਜਾਰ ਹਨ।

