ਨਵੀਂ ਦਿੱਲੀ : ਏਅਰਟੈੱਲ ਦੀ ਬ੍ਰਾਡਬੈਂਡ (Airtel’s Broadband) ਅਤੇ ਮੋਬਾਇਲ ਸਰਵਿਸ ਡਾਊਨ (Mobile service down) ਹੋ ਗਈ ਹੈ। ਪੂਰੇ ਦੇਸ਼ ਦੇ ਕਈ ਯੂਜ਼ਰਸ ਇਸ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਇਸ ਬਾਰੇ ਏਅਰਟੈੱਲ ਯੂਜ਼ਰਸ ਟਵਿੱਟਰ (Airtel users Twitter) ‘ਤੇ ਵੀ ਸ਼ਿਕਾਇਤ ਕਰ ਰਹੇ ਹਨ। ਏਅਰਟੈੱਲ ਆਊਟੇਜ ਕਾਰਣ ਇੰਟਰਨੈੱਟ ਚਲਆਉਣ ਵਿਚ ਵੀ ਦਿੱਕਤ ਆ ਰਹੀ ਹੈ। Downdetector ਦੀ ਰਿਪੋਰਟ ਦੇ ਅਨੁਸਾਰ ਏਅਰਟੈੱਲ ਬ੍ਰਾਡਬੈਂਡ (Airtel’s Broadband) ਤੇ ਮੋਬਾਈਲ ਸੇਵਾਵਾਂ ਅੱਜ ਯਾਨੀ 11 ਫਰਵਰੀ 2022 ਨੂੰ ਸਵੇਰੇ 9.50 ਵਜੇ ਤੋਂ ਕੰਮ ਨਹੀਂ ਕਰ ਰਹੀਆਂ ਹਨ। ਏਅਰਟੈੱਲ ਦੀ ਸੇਵਾ ਕਰੀਬ ਇਕ ਘੰਟੇ ਤਕ ਠੱਪ ਰਹੀ। ਜਿਸ ਕਾਰਨ ਗਾਹਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। Also read : 14 ਫਰਵਰੀ ਨੂੰ ਪੀ.ਐੱਮ. ਮੋਦੀ ਆਉਣਗੇ ਪੰਜਾਬ, ਪੀ.ਏ.ਪੀ. ਗ੍ਰਾਉਂਡ ਵਿਚ ਹੋਵੇਗੀ ਰੈਲੀ
ਪਰ ਏਅਰਟੈੱਲ ਦੀ ਮੋਬਾਈਲ ਅਤੇ ਬ੍ਰਾਡਬੈਂਡ ਸੇਵਾ ਸਵੇਰੇ 11.55 ਵਜੇ ਤੱਕ ਪੂਰੀ ਤਰ੍ਹਾਂ ਨਾਲ ਕੰਮ ਕਰ ਚੁੱਕੀ ਹੈ। ਏਅਰਟੈੱਲ ਬਰਾਡਬੈਂਡ ਅਤੇ ਮੋਬਾਇਲ ਸੇਵਾ ਬੰਦ ਹੋਣ ਦੇ ਮਾਮਲੇ ‘ਚ ਏਅਰਟੈੱਲ ਵਲੋਂ ਟਵਿੱਟਰ ‘ਤੇ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਸਾਡੀਆਂ ਇੰਟਰਨੈਟ ਸੇਵਾਵਾਂ ਵਿੱਚ ਅਸਥਾਈ ਤੌਰ ‘ਤੇ ਵਿਘਨ ਪਿਆ ਸੀ ਅਤੇ ਅਸੀਂ ਤੁਹਾਨੂੰ ਹੋਣ ਵਾਲੀ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ। ਹੁਣ ਸਭ ਕੁਝ ਆਮ ਵਾਂਗ ਹੈ ਕਿਉਂਕਿ ਸਾਡੀਆਂ ਟੀਮਾਂ ਸਾਡੇ ਗਾਹਕਾਂ ਨੂੰ ਸਹਿਜ ਅਨੁਭਵ ਦੇਣ ਲਈ ਕੰਮ ਕਰਦੀਆਂ ਰਹਿੰਦੀਆਂ ਹਨ।



