Air India flight ਵਿਚਾਲੇ ਆਸਮਾਨ ‘ਚ ਝਟਕਿਆਂ ਕਾਰਨ ਯਾਤਰੀਆਂ ‘ਚ ਅਫ਼ਰਾ-ਤਫ਼ਰੀ, ਦਿੱਲੀ ‘ਚ ਹੋਈ ਸੁਰੱਖਿਅਤ ਲੈਂਡਿੰਗ

ਨਵੀਂ ਦਿੱਲੀ : ਮੰਗਲਵਾਰ ਨੂੰ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਏ.ਆਈ.2379 (AI2379) ਨੂੰ ਸਫ਼ਰ ਦੌਰਾਨ ਅਚਾਨਕ ਤੇਜ਼ ਹਵਾ ਦੇ ਝਟਕਿਆਂ ਦਾ…

ਮੰਗਲਵਾਰ ਨੂੰ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਏ.ਆਈ.2379 (AI2379) ਨੂੰ ਸਫ਼ਰ ਦੌਰਾਨ ਅਚਾਨਕ ਤੇਜ਼ ਹਵਾ ਦੇ ਝਟਕਿਆਂ

ਨਵੀਂ ਦਿੱਲੀ : ਮੰਗਲਵਾਰ ਨੂੰ ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਏ.ਆਈ.2379 (AI2379) ਨੂੰ ਸਫ਼ਰ ਦੌਰਾਨ ਅਚਾਨਕ ਤੇਜ਼ ਹਵਾ ਦੇ ਝਟਕਿਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੁਝ ਸਮੇਂ ਲਈ ਜਹਾਜ਼ ਦੀ ਉਚਾਈ ਵਿੱਚ ਅਚਾਨਕ ਬਦਲਾਅ ਆ ਗਿਆ, ਜਿਸ ਨਾਲ ਯਾਤਰੀਆਂ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਏਅਰਲਾਈਨ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਦਿੱਲੀ ‘ਚ ਸੁਰੱਖਿਅਤ ਲੈਂਡਿੰਗ

ਏਅਰਲਾਈਨ ਦੇ ਪ੍ਰਵਕਤਾ ਅਨੁਸਾਰ, ਇਸ ਅਚਾਨਕ ਆਈ ਖਰਾਬੀ ਦੇ ਬਾਵਜੂਦ ਜਹਾਜ਼ ਨੂੰ ਦਿੱਲੀ ਦੇ ਹਵਾਈ ਅੱਡੇ ‘ਤੇ ਪੂਰੀ ਤਰ੍ਹਾਂ ਸੁਰੱਖਿਅਤ ਉਤਾਰ ਲਿਆ ਗਿਆ। ਲੈਂਡਿੰਗ ਤੋਂ ਬਾਅਦ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਪਾਇਲਟ ਸਮੇਤ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਸ ਘਟਨਾ ਵਿੱਚ ਕਿਸੇ ਦੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

ਪ੍ਰਭਾਵਿਤਾਂ ਨੂੰ ਦਿੱਤੀ ਗਈ ਡਾਕਟਰੀ ਸਹਾਇਤਾ

ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਝਟਕਿਆਂ ਕਾਰਨ ਕੁਝ ਯਾਤਰੀਆਂ ਅਤੇ ਜਹਾਜ਼ ਦੇ ਸਟਾਫ਼ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਏਹਤਿਆਤ ਦੇ ਤੌਰ ‘ਤੇ ਉਨ੍ਹਾਂ ਨੂੰ ਤੁਰੰਤ ਸ਼ੁਰੂਆਤੀ ਡਾਕਟਰੀ ਜਾਂਚ ਅਤੇ ਇਲਾਜ ਲਈ ਏਅਰਪੋਰਟ ਦੇ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਏਅਰ ਇੰਡੀਆ ਦੀ ਹਵਾਈ ਅੱਡਾ ਟੀਮ ਅਤੇ ਡਾਕਟਰੀ ਅਮਲਾ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ।

ਏਅਰਲਾਈਨ ਪ੍ਰਬੰਧਕਾਂ ਨੇ ਦੁਹਰਾਇਆ ਕਿ ਯਾਤਰੀਆਂ ਅਤੇ ਸਟਾਫ਼ ਦੀ ਸੁਰੱਖਿਆ ਅਤੇ ਸਿਹਤ ਉਨ੍ਹਾਂ ਦੀ ਸਭ ਤੋਂ ਪਹਿਲੀ ਪਹਿਲਕਦਮੀ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਜਾਂਚ ਲਈ ਸਬੰਧਤ ਉੱਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *