Ahaan Panday B-day : ‘ਸਈਆਰਾ’ ਫੇਮ ਅਨੀਤ ਪੱਡਾ ਨੇ ਅਹਾਨ ਪਾਂਡੇ ਦੇ ਜਨਮਦਿਨ ‘ਤੇ ਲਿਖੀ ਭਾਵੁਕ ਪੋਸਟ, ਅਣਦੇਖੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ : ਮੋਹਿਤ ਸੂਰੀ ਦੀ ਫ਼ਿਲਮ ‘ਸਈਆਰਾ’ (Saiyaara) ਦੀ ਬੰਪਰ ਸਫਲਤਾ ਤੋਂ ਬਾਅਦ ਅਨੀਤ ਪੱਡਾ ਅਤੇ ਅਹਾਨ ਪਾਂਡੇ ਦੀ ਜੋੜੀ ਸੋਸ਼ਲ ਮੀਡੀਆ ‘ਤੇ ਛਾਈ ਹੋਈ…

ahaan panday and aneet padda

ਮੁੰਬਈ : ਮੋਹਿਤ ਸੂਰੀ ਦੀ ਫ਼ਿਲਮ ‘ਸਈਆਰਾ’ (Saiyaara) ਦੀ ਬੰਪਰ ਸਫਲਤਾ ਤੋਂ ਬਾਅਦ ਅਨੀਤ ਪੱਡਾ ਅਤੇ ਅਹਾਨ ਪਾਂਡੇ ਦੀ ਜੋੜੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਫ਼ਿਲਮ ਦੀ ਕਾਮਯਾਬੀ ਨੇ ਦੋਵਾਂ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ ਹੈ। ਅਕਸਰ ਇਕੱਠੇ ਦੇਖੇ ਜਾਣ ਕਾਰਨ ਦੋਵਾਂ ਦੇ ਅਫੇਅਰ ਦੀਆਂ ਚਰਚਾਵਾਂ ਵੀ ਗਰਮ ਰਹਿੰਦੀਆਂ ਹਨ। ਹੁਣ ਅਹਾਨ ਪਾਂਡੇ ਦੇ 28ਵੇਂ ਜਨਮਦਨ ਦੇ ਖਾਸ ਮੌਕੇ ‘ਤੇ ਅਨੀਤ ਪੱਡਾ ਨੇ ਇੱਕ ਬਹੁਤ ਹੀ ਖੂਬਸੂਰਤ ਅਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸਾਂਝੀ ਕਰਕੇ ਸਭ  ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਅਨੀਤ ਨੇ ਅਹਾਨ ਲਈ ਲਿਖਿਆ ਭਾਵੁਕ ਲਵ ਨੋਟ‘ 

ਅਨੀਤ ਨੇ ਇੰਸਟਾਗ੍ਰਾਮ ‘ਤੇ ਅਹਾਨ ਨਾਲ ਕੁਝ ਅਣਦੇਖੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਅਨੀਤ ਨੇ ਪਿਆਰੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ, “ਮੈਂ ਭਵਿੱਖ ਦੇਖਿਆ ਹੈ।” ਉਸ ਨੇ ਅਹਾਨ ਦੀ ਸ਼ਖ਼ਸੀਅਤ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਕਿਵੇਂ ਅਹਾਨ ਦੀ ਮੁਸਕਰਾਹਟ ਅਜਨਬੀਆਂ ਦੇ ਚਿਹਰਿਆਂ ‘ਤੇ ਵੀ ਰੌਣਕ ਲੈ ਆਉਂਦੀ ਹੈ। ਅਨੀਤ ਨੇ ਅਹਾਨ ਦੇ ਨਿਰਸਵਾਰਥ ਸੁਭਾਅ, ਅਤੇ ਉਸ ਦੇ ਮਾਸੂਮ ਅੰਦਾਜ਼ ਦਾ ਜ਼ਿਕਰ ਕਰਦਿਆਂ ਉਸ ਨੂੰ ਇੱਕ ‘ਜਾਦੂਈ ਦਿਮਾਗ’ ਵਾਲਾ ਇਨਸਾਨ ਦੱਸਿਆ।

 

View this post on Instagram

 

A post shared by Aneet Padda (@aneetpadda_)

ਪਰਿਵਾਰਕ ਰਿਸ਼ਤੇ ਅਤੇ ਦਾਦੀ ਦਾ ਜ਼ਿਕਰ

ਇਸ ਲੰਬੀ ਪੋਸਟ ਵਿੱਚ ਅਨੀਤ ਨੇ ਦੱਸਿਆ ਕਿ ਉਸ ਦੇ ਮਾਪੇ ਵੀ ਅਹਾਨ ‘ਤੇ ਬਹੁਤ ਭਰੋਸਾ ਕਰਦੇ ਹਨ ਅਤੇ ਵੀਡੀਓ ਕਾਲ ‘ਤੇ ਪਿਆਰ ਨਾਲ ਉਸ ਦਾ ਹਾਲ-ਚਾਲ ਪੁੱਛਦੇ ਹਨ। ਅਨੀਤ ਨੇ ਅਹਾਨ ਦੀ ਮਾਂ ਦੇ ਮਾਣ ਅਤੇ ਅਸ਼ੀਰਵਾਦ ਦਾ ਵੀ ਜ਼ਿਕਰ ਕੀਤਾ। ਉਸ ਨੇ ਲਿਖਿਆ ਕਿ ਅਹਾਨ ਹਮੇਸ਼ਾ ਤੋਂ ਹੀ ਇੱਕ ਸਟਾਰ ਸੀ ਅਤੇ ਉਸ ਦੀ ਦਾਦੀ ਨੂੰ ਉਸ ਦੀ ਤਰੱਕੀ ‘ਤੇ ਅੱਜ ਬਹੁਤ ਮਾਣ ਹੁੰਦਾ।

ਅਣਦੇਖੀਆਂ ਝਲਕੀਆਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਅਹਾਨ ਦੇ ਬਚਪਨ ਦੀ ਇੱਕ ਫੋਟੋ ਉਸ ਦੀ ਦਾਦੀ ਨਾਲ ਹੈ, ਜਦਕਿ ਇੱਕ ਵੀਡੀਓ ਵਿੱਚ ਉਹ ਬਿੱਲੀ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਕੁਝ ਤਸਵੀਰਾਂ ਫ਼ਿਲਮ ‘ਸਈਆਰਾ’ ਦੇ ਸੈੱਟ ਦੀਆਂ ਹਨ ਅਤੇ ਕੁਝ ਵਿੱਚ ਅਨੀਤ ਤੇ ਅਹਾਨ ਇੱਕ-ਦੂਜੇ ਨਾਲ ਕੁਝ ਖਾਸ ਪਲ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੇ ਇੱਕ ਵਾਰ ਫਿਰ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਛੇੜ ਦਿੱਤੀਆਂ ਹਨ।

‘ਸਈਆਰਾ’ ਫਿਲਮ ਦਾ ਕ੍ਰੈਜ

ਮੋਹਿਤ ਸੂਰੀ ਦੇ ਨਿਰਦੇਸ਼ਨ ਹੇਠ ਬਣੀ ਰੋਮਾਂਟਿਕ ਫ਼ਿਲਮ ‘ਸਈਆਰਾ’ ਨੇ ਬਾਕਸ ਆਫਿਸ ‘ਤੇ ਬਹੁਤ ਕਮਾਈ ਕੀਤੀ। ਇਸ ਦੇ ਨਾਲ ਹੀ ਇਸ ਫਿਮਲ ਦੇ ਆਉਂਦੇ ਹੀ ਪ੍ਰਸ਼ੰਸਕਾਂ ਦੀ ਫਿਲਮ ਘਰਾਂ ਵਿੱਚ ਭੀੜ ਵਧਣੀ ਲੱਗ ਗਈ ਸੀ। ਫਿਲਮ ਨੂੰ ਦੇਖਣ ਜਾ ਰਹੇ ਲੋਕਾਂ ਦਾ ਕਰੈਜ ਦੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਸੀ ਇਹ ਫਿਲਮ ਪ੍ਰਸ਼ੰਸਕਾਂ ਨੂੰ ਕਿੰਨੀ ਜ਼ਿਆਦਾ ਪਸੰਦ ਆ ਰਹੀ ਹੈ। ਫ਼ਿਲਮ ਨੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਕਈ ਵੱਡੇ ਰਿਕਾਰਡ ਤੋੜ ਦਿੱਤੇ ਹਨ। ਇਸ ਫਿਲਮ ਦੇ ਆਉਣ ਤੋਂ ਬਾਅਦ ਜੋੜੀ ਨੂੰ ਇੰਡਸਟਰੀ ਦੀ ਸਭ ਤੋਂ ਚਰਚਿਤ ਜੋੜੀ ਕਿਹਾ ਜਾ ਰਿਹਾ ਹੈ। ਆਸ਼ਿਕੀ ਤੋਂ ਬਾਅਦ ਇਸ ਫਿਲਮ ਨੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਇੱਕ ਵੱਖਰੀ ਜਗ੍ਹਾ ਬਣਾਈ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ    

Leave a Reply

Your email address will not be published. Required fields are marked *