ਖਟਕੜ ਕਲਾਂ- ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਹੁਸੈਨੀਵਾਲਾ ਸ਼ਹੀਦਾਂ ਦੀ ਸਮਾਧ ਉੱਤੇ ਨਤਮਸਤਕ ਹੋਣ ਪਹੁੰਚੇ ਸਨ।
Also Read: ‘ਘਰੇਲੂ ਹਿੰਸਾ ਐਕਟ ਤਹਿਤ ਔਰਤਾਂ ਸਹੁਰੇ ਘਰ ਰਹਿਣ ਦੀਆਂ ਹੱਕਦਾਰ’
ਖਟਕੜ ਕਲਾਂ ਪਹੁੰਚੇ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਗਤ ਸਿੰਘ ਨੇ ਆਪਣੀ ਜਵਾਨੀ ਦੇ ਸਮੇਂ ਵਿਚ ਦੇਸ਼ ਦੇ ਲਈ ਜਾਨ ਦਿੱਤੀ। ਉਨ੍ਹਾਂ ਨੂੰ ਇਹ ਨਹੀਂ ਹੁੰਦਾ ਸੀ ਕਿ ਅਜ਼ਾਦੀ ਕਿਵੇਂ ਆਵੇਗੀ ਪਰ ਉਨ੍ਹਾਂ ਨੂੰ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਨਾਂ ਹੱਥਾਂ ਵਿਚ ਆਵੇਗਾ।
ਭਗਤ ਸਿੰਘ ਨੇ ਜਿਨ੍ਹਾਂ ਅੰਗਰੇਜ਼ਾਂ ਦੇ ਹੱਥਾਂ ਵਿਚੋਂ ਸਾਨੂੰ ਕੱਢਣ ਲਈ ਕੁਰਬਾਨੀ ਦਿੱਤੀ, ਅੱਜ ਅਸੀਂ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਅੰਗਰੇਜ਼ਾਂ ਕੋਲ ਹੀ ਜਾ ਰਹੇ ਹਾਂ।
Also Read: ਹੁਸੈਨੀਵਾਲਾ ਪਹੁੰਚੇ CM ਭਗਵੰਤ ਮਾਨ, ਸ਼ਹੀਦੀ ਸਮਾਧ ‘ਤੇ ਹੋਣਗੇ ਨਤਮਸਤਕ
ਉਨ੍ਹਾਂ ਕਿਹਾ ਕਿ ਅੱਜ ਵੱਡਾ ਦਿਨ ਹੈ। ਅੱਜ ਦੇ ਦਿਨ ਅਸੀਂ ਇਕ ਨੰਬਰ ਜਾਰੀ ਕਰਾਂਗੇ, ਜਿਸ ਨੂੰ ਐਂਟੀ ਕਰੱਪਸ਼ਨ ਹੈਲਪ ਲਾਈਨ ਕਿਹਾ ਜਾਵੇਗਾ। ਜੇਕਰ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਆਡੀਓ ਜਾਂ ਵੀਡੀਓ ਉਸ ਨੰਬਰ ਉੱਤੇ ਭੇਜੋ। ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਸਾਨੂੰ ਪੰਜਾਬ ਦੇ ਸਾਰੇ ਲੋਕਾਂ ਦਾ ਸਹਿਯੋਗ ਚਾਹੀਦਾ ਹੈ।



