ਪੰਜਾਬ ‘ਚ 10 ਸਾਲਾਂ ਬਾਅਦ ਮਈ ਮਹੀਨੇ ‘ਚ ਪਿਆ 161 ਫੀਸਦੀ ਮੀਂਹ, ਜੂਨ ‘ਚ ਹੋਵੇਗੀ ਕਹਿਰ ਦੀ ਗਰਮੀ !

Weather Alert Update: ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਇਸ ਵਾਰ ਮਈ ਮਹੀਨੇ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਹ 1970 ਤੋਂ ਬਾਅਦ…

Weather Alert Update: ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਇਸ ਵਾਰ ਮਈ ਮਹੀਨੇ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਹ 1970 ਤੋਂ ਬਾਅਦ 53 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ ਜਦੋਂ 31 ਮਈ ਨੂੰ ਔਸਤ ਦਿਨ ਦਾ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ ਲਗਭਗ 15 ਡਿਗਰੀ ਘੱਟ ਗਿਆ ਹੈ। ਪੰਜਾਬ ਵਿੱਚ ਮਈ ਮਹੀਨੇ ਵਿੱਚ ਰਿਕਾਰਡ ਤੋੜ ਮੀਂਹ ਪਿਆ।

ਮਈ ਮਹੀਨੇ ਵਿੱਚ ਹੋਈ 161 ਫੀਸਦੀ  ਬਾਰਿਸ਼

ਜ਼ਿਕਰਯੋਗ ਹੈ ਕਿ ਫਰਵਰੀ ਦੇ ਮਹੀਨੇ ਵਿੱਚ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਹੈ। ਇਹ ਮਈ ਪਿਛਲੇ 10 ਸਾਲਾਂ ਵਿੱਚ ਸਭ ਤੋਂ ਠੰਢਾ ਰਿਹਾ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ। ਇਸ ਕਾਰਨ ਇਸ ਵਾਰ 1 ਮਈ ਤੋਂ 31 ਮਈ ਤੱਕ 161 ਫੀਸਦੀ ਵਰਖਾ ਹੋਈ ਹੈ।

ਮੀਂਹ ਨੇ ਤੋੜੀਆ 10 ਸਾਲਾਂ ਦਾ ਰਿਕਾਰਡ
ਮਈ ਵਿੱਚ ਹੋਈ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ 7.6 ਮਿ.ਮੀ. ਮੀਂਹ ਪਿਆ ਹੈ, ਜੋ ਆਮ ਨਾਲੋਂ 741% ਵੱਧ ਹੈ। ਇਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 16 ਡਿਗਰੀ ਘੱਟ ਗਿਆ। ਪੂਰੇ ਮਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਵਾਰ ਮੀਂਹ ਨੇ 14 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।

Leave a Reply

Your email address will not be published. Required fields are marked *