ਅਫਗਾਨ ਫੌਜ ਦੇ ਹਵਾਈ ਹਮਲਿਆਂ ਵਿਚ 13 ਤਾਲਿਬਾਨ ਅੱਤਵਾਦੀ ਢੇਰ, ਵੱਡੀ ਗਿਣਤੀ ਵਿਚ ਗੋਲਾ-ਬਾਰੂਦ ਤਬਾਹ

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਕਬਜ਼ੇ ਨੂੰ ਲੈ ਕੇ ਕਈ ਥਾਈਂ ਤਾਲਿਬਾਨ (Taliban) ਅਤੇ ਅਫਗਾਨ ਫੌਜ ਵਿਚਾਲੇ ਜ਼ਬਰਦਸਤ ਲੜਾਈ ਛਿੜੀ ਹੋਈ ਹੈ। ਵੀਰਵਾਰ ਨੂੰ ਅਫਗਾਨ…

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਕਬਜ਼ੇ ਨੂੰ ਲੈ ਕੇ ਕਈ ਥਾਈਂ ਤਾਲਿਬਾਨ (Taliban) ਅਤੇ ਅਫਗਾਨ ਫੌਜ ਵਿਚਾਲੇ ਜ਼ਬਰਦਸਤ ਲੜਾਈ ਛਿੜੀ ਹੋਈ ਹੈ। ਵੀਰਵਾਰ ਨੂੰ ਅਫਗਾਨ ਏਅਰ ਫੋਰਸ ਨੇ ਤਖਰ ਸੂਬੇ ਦੇ ਤਾਲੇਕਾਨ ਸ਼ਹਿਰ ‘ਤੇ ਜ਼ਬਰਦਸਤ ਹਵਾਈ ਹਮਲਾ ਕੀਤਾ। ਇਸ ਹਵਾਈ ਹਮਲੇ ਵਿਚ ਤਾਲਿਬਾਨ ਦੇ 13 ਅੱਤਵਾਦੀ ਮਾਰੇ ਗਏ ਹਨ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਇਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਹਮਲੇ ਵਿਚ 8 ਅੱਤਵਾਦੀ ਜ਼ਖਮੀ ਵੀ ਹੋਏ ਹਨ।

With soldiers fed up of pay cuts, heavy casualties, Afghanistan Army  suffers high attrition as Taliban maintains upper hand-World News ,  Firstpost

read more- ਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇ 

ਇਸ ਹਮਲੇ ਵਿਚ ਤਾਲਿਬਾਨ ਦਾ ਕਾਫੀ ਗੋਲਾ ਬਾਰੂਦ ਅਤੇ 38 ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਸਣੇ 8 ਆਰਟੀਲਰੀ ਵੀ ਤਬਾਹ ਹੋਏ ਹਨ। ਅਫਗਾਨ ਫੌਜ ਦੀ ਇਹ ਏਅਰ ਸਟ੍ਰਾਈਕ ਅਜਿਹੇ ਸਮੇਂ ਹੋਈ ਹੈ ਜਦੋਂ ਤਾਲਿਬਾਨ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਦੋਵਾਂ ਹੀ ਪਾਸਿਓਂ ਘਮਸਾਨ ਜਾਰੀ ਹੈ। ਤਾਲਿਬਾਨ ਨੇ ਕਈ ਥਾਵਾਂ ‘ਤੇ ਆਮ ਨਾਗਰਿਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ। ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਭਾਰਤ ਦੀ ਪ੍ਰਧਾਨਗੀ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਦੇਸ਼ ਦੇ ਬਦਲੇ ਹਾਲਾਤਾਂ ‘ਤੇ ਚਰਚਾ ਕੀਤੀ ਗਈ। ਇਸ ਵਿਚ ਤਾਲਿਬਾਨ ਵਲੋਂ ਕੀਤੇ ਜਾ ਰਹੇ ਹਮਲਿਆਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਤਾਲਿਬਾਨ ਦੇ ਬੁਲਾਰੇ ਜਬਿਹੁਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਅਫਗਾਨ ਅਧਿਕਾਰੀਆਂ ‘ਤੇ ਹਮਲੇ ਕਰਨਾ ਜਾਰੀ ਰੱਖੇਗਾ। ਮੁਜਾਹਿਦ ਵਲੋਂ ਇਹ ਬਿਆਨ ਅਫਗਾਨਿਸਤਾਨ ਦੇ ਕਾਰਜਵਾਹਕ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਮੁਹੰਮਦੀ ਦੇ ਘਰ ਦੇ ਬਾਹਰ ਹੋਏ ਕਾਰ ਬੰਬ ਹਮਲੇ ਤੋਂ ਬਾਅਦ ਸਾਹਮਣੇ ਆਇਆ ਸੀ।

Afghan troops flee across border as Taliban make swift gains in alarming  offensive - ABC News

read more-ਟੋਕੀਓ ਓਲੰਪਿਕਸ – ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਤਮਗੇ ਤੋਂ ਖੁੰਝੀ, ਬ੍ਰਿਟੇਨ ਨੇ 4-3 ਨਾਲ ਹਰਾਇਆ
ਪਿਛਲੇ ਕੁਝ ਹਫਤੇ ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਕਾਫੀ ਵਧੇ ਹਨ। ਇਨ੍ਹਾਂ ਹਮਲਿਆਂ ਵਿਚ ਕਾਫੀ ਗਿਣਤੀ ਵਿਚ ਆਮ ਨਾਗਰਿਕ ਵੀ ਮਾਰੇ ਗਏ ਹਨ। ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਅਫਗਾਨ ਫੌਜ ਪੂਰੀ ਤਰ੍ਹਾਂ ਨਾਲ ਮੈਦਾਨ ਵਿਚ ਸਾਹਮਣੇ ਆ ਕੇ ਤਾਲਿਬਾਨ ਤੋਂ ਡਾਕਟਰ ਮੁਕਾਬਲਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲ਼ੇ ਮਹੀਨੇ ਦੱਸਿਆ ਸੀ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਨੇ ਤਕਰੀਬਨ 50 ਫੀਸਦੀ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ। ਉਥੇ ਹੀ ਤਾਲਿਬਾਨ ਵਲੋਂ ਕਿਹਾ ਗਿਆ ਸੀ ਕਿ ਉਸ ਨੇ ਦੇਸ਼ ਦੇ ਤਕਰੀਬਨ 85 ਫੀਸਦੀ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ। ਮਾਸਕੋ ਵਿਚ ਹੋਈ ਇਕ ਪ੍ਰੈੱਸ ਕਾਨਫਰੰਸ ਵਿਚ ਤਾਲਿਬਾਨ ਦੇ ਨੇਤਾ ਨੇ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਕਾਬੁਲ ‘ਤੇ ਕਬਜ਼ੇ ਦਾ ਕੋਈ ਇਰਾਦਾ ਨਹੀਂ ਹੈ।

Leave a Reply

Your email address will not be published. Required fields are marked *