ਰੀਲਜ਼ ਦੀ ਲਤ; ਝਰਨੇ ਉਤੇ ਵੀਡੀਓ ਬਣਾਉਂਦਿਆਂ 300 ਫੁੱਟ ਡੂੰਘੀ ਖੱਡ ‘ਚ ਡਿੱਗੀ ਕੁੜੀ, ਹਸਪਤਾਲ ‘ਚ ਤੋੜਿਆ ਦਮ

National News : ਸੋਸ਼ਲ ਮੀਡੀਆ ਉਤੇ ਰੀਲਜ਼ ਬਣਾਉਣਾ ਅੱਜ ਦੇ ਸਮੇਂ ਵਿਚ ਕਿਸ ਨੂੰ ਨਹੀਂ ਪਸੰਦ। ਹਰ ਕੋਈ ਆਪਣੇ ਜ਼ਿੰਦਗੀ ਦੇ ਖਾਸ ਮੂਮੈਂਟ ਰੀਲ ਬਣਾ…

National News : ਸੋਸ਼ਲ ਮੀਡੀਆ ਉਤੇ ਰੀਲਜ਼ ਬਣਾਉਣਾ ਅੱਜ ਦੇ ਸਮੇਂ ਵਿਚ ਕਿਸ ਨੂੰ ਨਹੀਂ ਪਸੰਦ। ਹਰ ਕੋਈ ਆਪਣੇ ਜ਼ਿੰਦਗੀ ਦੇ ਖਾਸ ਮੂਮੈਂਟ ਰੀਲ ਬਣਾ ਕੇ ਮੋਬਾਈਲ ਫੋਨ ਵਿਚ ਕੈਦ ਕਰ ਲੈਂਦਾ ਹੈ ਪਰ ਕਈ ਵਾਰ ਇਹ ਰੀਲਜ਼ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲੇ ਵਿਚ ਰੀਲ ਬਣਾ ਬਣਾ ਫੇਮਸ ਹੋਈ ਮੁੰਬਈ ਦੀ ਚਾਰਟਰਡ ਅਕਾਊਂਟੈਂਟ ਅਤੇ ਟ੍ਰੈਵਲ ਇਨਫਲੂਏਂਸਰ ਅਨਵੀ ਕਾਮਦਾਰ ਦੀ ਵੀਡੀਓ ਬਣਾਉਣ ਦੌਰਾਨ ਖਾਈ ‘ਚ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਹੈ।
ਪੁਲਿਸ ਮੁਤਾਬਕ 27 ਸਾਲਾ ਰੀਲ ਸਟਾਰ, ਜੋ ਸੱਤ ਦੋਸਤਾਂ ਨਾਲ ਘੁੰਮਣ ਲਈ ਗਈ ਸੀ। ਇਸੇ ਦੌਰਾਨ ਉਹ ਮੰਗਲਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਮਾਨਗਾਂਵ ਵਿਚ ਮਸ਼ਹੂਰ ਕੁੰਭੇ ਝਰਨੇ ਦੇ ਨੇੜੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਾਨਗਾਂਵ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਦੇ ਅਨੁਸਾਰ, ਮੁੰਬਈ ਦੇ ਮੁਲੁੰਡ ਖੇਤਰ ਦੀ ਰਹਿਣ ਵਾਲੀ ਕਾਮਦਾਰ ਬਾਰਿਸ਼ ਦੇ ਦੌਰਾਨ ਆਪਣੇ ਦੋਸਤਾਂ ਨਾਲ ਘੁੰਮਣ ਲਈ ਝਰਨੇ ‘ਤੇ ਆਈ ਸੀ। ਉਸ ਨੇ ਦੱਸਿਆ ਕਿ ਖੂਬਸੂਰਤ ਨਜ਼ਾਰਿਆਂ ਦੀ ਵੀਡੀਓ ਬਣਾਉਂਦੇ ਸਮੇਂ ਉਹ ਤਿਲਕ ਕੇ ਖਾਈ ‘ਚ ਡਿੱਗ ਗਈ।

ਹਸਪਤਾਲ ਵਿਚ ਹੋ ਗਈ ਮੌਤ
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਦੋਸਤਾਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਅਤੇ ਸਥਾਨਕ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਉਸ ਨੂੰ ਨੇੜੇ ਦੇ ਮਾਨਗਾਓਂ ਤਾਲੁਕਾ ਦੇ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਮਦਾਰ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਸੀ ਅਤੇ ਇੱਕ ਸੋਸ਼ਲ ਮੀਡੀਆ ਇਨਫਲੂਏਂਸਰ ਸੀ, ਜੋ ਰੀਲਾਂ ਬਣਾਉਣ ਲਈ ਜਾਣੀ ਜਾਂਦੀ ਸੀ।

Leave a Reply

Your email address will not be published. Required fields are marked *