ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੀ ਅਨੰਦਪੁਰ ਸਾਹਿਬ ਦੇ ਕੀਰਤਪੁਰ ‘ਚ ਸੜ੍ਹਕ ਹਾਦਸਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਜਾ ਰਿਹਾ ਹੈ ਕਿ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਅਵਾਰਾ ਪਸ਼ੂਆਂ ਨੂੰ ਬਚਾਉਂਦੇ ਹੋਏ ਕਾਰ ਇਕ ਖੱਡ ਵਿਚ ਜਾ ਗਿਰੀ
ਜਿਸ ਕਾਰਨ ਮੌਕੇ ਤੇ ਹੀ ਕਾਰ ਚਾਲਕ ਦੀ ਮੌਤ ਹੋ ਗਈ। ਮੌਕੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਹੈ।
ਜਿਕਰਯੋਗ ਗੱਲ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲਾ ਸਾਹਮਣੇ ਆਏ ਹਨ ਜਿੱਥੇ ਅਵਾਰਾ ਪਸ਼ੂਆ ਦੇ ਕਾਰਨ ਕਈ ਦਰਦਨਾਕ ਤੇ ਵੱਡੇ ਹਾਦਸੇ ਹੋਏ ਹਨ। ਇਸਦੇ ਬਾਵਜੁਦ ਵੀ ਪ੍ਰਸ਼ਾਸਨ ਇਹਨਾਂ ਪਸ਼ੂਆਂ ਦਾ ਸਹੀ ਪ੍ਰਬਧ ਨਹੀਂ ਕਰ ਰਹੀ ਹੈ।


