ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਲਗਾਤਾਰ ਵਧਦੀ ਜਾ ਰਹੀ ਠੰਡ ਭਿਆਨਕ ਤੇ ਜਾਨਲੇਵਾ ਬਣਦੀ ਜਾ ਰਹੀ ਹੈ। ਦਸ ਦਈਏ ਕਿ ਤੜਕਸਾਰ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰ ਰਹੇ ਹਨ।
ਇਹਨਾਂ ਭਿਆਨਕ ਹਾਦਸਿਆਂ ’ਚ ਕਈ ਕੀਮਤੀ ਜਾਨਾਂ ਵਾਪਰ ਰਹੀਆਂ ਹਨ। ਇਹਨਾਂ ਹਾਦਸਿਆਂ ਦੀ ਵਜ੍ਹਾਂ ਠੰਡ ਵੀ ਹੈ।
ਜੀ ਹਾਂ ਲਗਾਤਾਰ ਵਧ ਰਹੀ ਠੰਡ ਦੇ ਕਾਰਨ ਵੀ ਕਈ ਲੋਕਾਂ ਦੀ ਜਾਨ ਚੱਲੀ ਗਈ ਹੈ। ਬੀਤੇ ਦਿਨ ਵੀ ਤਿੰਨ ਵੱਖ ਵੱਖ ਥਾਵਾਂ ਤੇ ਰੂਹ ਕੰਬਾਉ ਹਾਦਸੇ ਵਾਪਰੇ ਸਨ।
ਇਹ ਹਾਦਸੇ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਜੇਰੇ ਇਲਾਜ ਹੈ।


