ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਏਬੀਜੀ ਸ਼ਿਪਯਾਰਡ ਅਤੇ ਇਸ ਦੇ ਤਤਕਾਲੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਕਮਲੇਸ਼ ਅਗਰਵਾਲ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 28 ਬੈਂਕਾਂ ਨਾਲ 22,842 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਕੰਪਨੀ ਸ਼ਿਪ ਬਿਲਡਿੰਗ ਅਤੇ ਜਹਾਜ਼ ਦੀ ਮੁਰੰਮਤ ਦਾ ਕੰਮ ਕਰਦੀ ਹੈ। ਇਸ ਦੇ ਸ਼ਿਪਯਾਰਡ ਗੁਜਰਾਤ ਵਿੱਚ ਦਹੇਜ ਅਤੇ ਸੂਰਤ ਵਿੱਚ ਸਥਿਤ ਹਨ। ਇਸ ਕੰਪਨੀ ਦੇ ਕੁੱਲ 8 ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਮੁਤਾਬਕ ਘਪਲੇ ਦਾ ਸਮਾਂ ਅਪ੍ਰੈਲ 2012 ਤੋਂ ਜੁਲਾਈ 2017 ਦੱਸਿਆ ਗਿਆ ਹੈ। ਸੀਬੀਆਈ ਵੱਲੋਂ ਦਰਜ ਕੀਤਾ ਗਿਆ ਇਹ ਸਭ ਤੋਂ ਵੱਡਾ ਬੈਂਕ ਧੋਖਾਧੜੀ ਦਾ ਮਾਮਲਾ ਹੈ।
Also Read: ਹਰਦੀਪ ਸਿੰਘ ਪੁਰੀ ਵਲੋਂ ਪੰਜਾਬ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ, ਮਹਿਲਾਵਾਂ ਲਈ 35 ਫ਼ੀਸਦੀ ਰਾਖਵਾਂਕਰਨ
ਐੱਸਬੀਆਈ ਦੇ ਡੀਜੀਐੱਮ ਨੇ ਗੁਜਰਾਤ ਦੀਆਂ ਕਈ ਕੰਪਨੀਆਂ ‘ਤੇ 22842 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇਸ ਘੁਟਾਲੇ ਨੂੰ ਬੈਂਕਿੰਗ ਫਰਾਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਨੀਰਵ ਮੋਦੀ ਤੋਂ ਵੀ ਵੱਡਾ ਘੁਟਾਲਾ ਹੈ। ਸੀਬੀਆਈ ਐੱਫਆਈਆਰ ਮੁਤਾਬਕ ਧੋਖਾਧੜੀ ਕਰਨ ਵਾਲੀਆਂ ਦੋ ਕੰਪਨੀਆਂ ਮੁੱਖ ਹਨ। ਇਨ੍ਹਾਂ ਦੇ ਨਾਂ ਏਬੀਜੀ ਸ਼ਿਪਯਾਰਡ ਅਤੇ ਏਬੀਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਹਨ। ਇਹ ਦੋਵੇਂ ਕੰਪਨੀਆਂ ਇੱਕੋ ਗਰੁੱਪ ਨਾਲ ਸਬੰਧਤ ਹਨ।
Also Read: ਪੰਜਾਬ ‘ਚ ਆਦਰਸ਼ ਚੋਣ ਜਾਬਤਾ ਲੱਗਣ ਮਗਰੋਂ 414.35 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ: CEO
ਐੱਫਆਈਆਰ ਮੁਤਾਬਕ ਇਸ ਕੰਪਨੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੈਂਕਾਂ ਦੇ ਇੱਕ ਸਮੂਹ ਨਾਲ ਧੋਖਾਧੜੀ ਕੀਤੀ। ਬੈਂਕਾਂ ਦੇ ਨਾਲ-ਨਾਲ LIC ਨੂੰ ਵੀ 136 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਐੱਸਬੀਆਈ ਨੂੰ 2468 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੋਸ਼ ਹੈ ਕਿ ਬੈਂਕਾਂ ਤੋਂ ਧੋਖੇ ਨਾਲ ਪੈਸਾ ਵਿਦੇਸ਼ਾਂ ਵਿਚ ਵੀ ਭੇਜਿਆ ਗਿਆ ਅਤੇ ਕਈ ਜਾਇਦਾਦਾਂ ਵੀ ਖਰੀਦੀਆਂ ਗਈਆਂ। ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਕੰਪਨੀ ਤੋਂ ਦੂਜੀ ਕੰਪਨੀ ਨੂੰ ਪੈਸੇ ਭੇਜੇ ਜਾਂਦੇ ਸਨ। ਐੱਸਬੀਆਈ ਦੀ ਸ਼ਿਕਾਇਤ ਅਨੁਸਾਰ ਕੰਪਨੀ ਕੋਲ ਆਈਸੀਆਈਸੀਆਈ ਬੈਂਕ ਦੇ 7089 ਕਰੋੜ ਰੁਪਏ, ਆਈਡੀਬੀਆਈ ਬੈਂਕ ਦੇ 3634 ਕਰੋੜ ਰੁਪਏ, ਬੈਂਕ ਆਫ਼ ਬੜੌਦਾ ਦੇ 1614 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਦੇ 1244 ਕਰੋੜ ਰੁਪਏ, ਇੰਡੀਅਨ ਓਵਰਸੀਜ਼ ਬੈਂਕ ਦੇ 1228 ਕਰੋੜ ਰੁਪਏ ਹਨ। ਬੈਂਕ ਨੇ ਸਭ ਤੋਂ ਪਹਿਲਾਂ 8 ਨਵੰਬਰ 2019 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਸੀਬੀਆਈ ਨੇ 12 ਮਾਰਚ 2020 ਨੂੰ ਕੁਝ ਸਪੱਸ਼ਟੀਕਰਨ ਮੰਗੇ ਸਨ। ਬੈਂਕ ਨੇ ਉਸੇ ਸਾਲ ਅਗਸਤ ਵਿੱਚ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ। ਡੇਢ ਸਾਲ ਤੋਂ ਵੱਧ ਸਮੇਂ ਤੱਕ “ਜਾਂਚ” ਕਰਨ ਤੋਂ ਬਾਅਦ, ਸੀਬੀਆਈ ਨੇ 7 ਫਰਵਰੀ, 2022 ਨੂੰ ਐੱਫਆਈਆਰ ਦਰਜ ਕਰਨ ਵਾਲੀ ਸ਼ਿਕਾਇਤ ‘ਤੇ ਕਾਰਵਾਈ ਕੀਤੀ।
Also Read: IPL Auction 2022: ਇਸ਼ਾਨ ਕਿਸ਼ਨ ਨੂੰ ਮੁੰਬਈ ਨੇ 15.25 ਕਰੋੜ ‘ਚ ਖਰੀਦਿਆ
ਅਗਰਵਾਲ ਤੋਂ ਇਲਾਵਾ, ਏਜੰਸੀ ਨੇ ਤਤਕਾਲੀ ਕਾਰਜਕਾਰੀ ਨਿਰਦੇਸ਼ਕ ਸੰਥਾਨਮ ਮੁਥਾਸਵਾਮੀ, ਨਿਰਦੇਸ਼ਕਾਂ – ਅਸ਼ਵਨੀ ਕੁਮਾਰ, ਸੁਸ਼ੀਲ ਕੁਮਾਰ ਅਗਰਵਾਲ ਅਤੇ ਰਵੀ ਵਿਮਲ ਨੇਵੇਤੀਆ ਅਤੇ ਇਕ ਹੋਰ ਕੰਪਨੀ ਏਬੀਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ‘ਤੇ ਵੀ ਅਪਰਾਧਿਕ ਸਾਜ਼ਿਸ਼, ਧੋਖਾਧੜੀ ਲਈ ਕੇਸ ਦਰਜ ਕੀਤਾ ਹੈ। ਐੱਸਬੀਆਈ ਦੇ ਨਾਲ 28 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਕੰਪਨੀ ਨੂੰ 2468.51 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਸੀ। ਫੋਰੈਂਸਿਕ ਆਡਿਟ ਨੇ ਖੁਲਾਸਾ ਕੀਤਾ ਕਿ 2012-17 ਦੇ ਵਿਚਕਾਰ, ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਮਿਲੀਭੁਗਤ ਕਰਕੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ, ਜਿਸ ਵਿੱਚ ਪੈਸੇ ਦੀ ਦੁਰਵਰਤੋਂ ਅਤੇ ਧੋਖਾਧੜੀ ਸ਼ਾਮਲ ਹੈ।



