LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL Auction 2022: ਇਸ਼ਾਨ ਕਿਸ਼ਨ ਨੂੰ ਮੁੰਬਈ ਨੇ 15.25 ਕਰੋੜ 'ਚ ਖਰੀਦਿਆ

12f ishan kishan

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦੇ 2 ਦਿਨਾਂ ਮੈਗਾ ਆਕਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਹੁਣ ਤੱਕ ਦੇ ਆਕਸ਼ਨ ਵਿਚ ਇਸ਼ਾਨ ਕਿਸ਼ਨ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ ਹੈ।

Also Read: SKM ਵਲੋਂ PM ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਨ ਦਾ ਐਲਾਨ

ਦੋ ਕਰੋੜ ਦੇ ਬੇਸ ਪ੍ਰਾਈਸ ਵਾਲੇ ਇਸ਼ਾਨ ਕਿਸ਼ਨ ਨੂੰ ਖਰੀਦਣ ਦੇ ਲਈ ਮੁੰਬਈ ਤੇ ਪੰਜਾਬ ਵਿਚ ਸ਼ੁਰੂਆਤ ਵਿਚ ਹੋੜ ਦੇਖਣ ਨੂੰ ਮਿਲੀ। ਗੁਜਰਾਤ ਤੇ ਹੈਦਰਾਬਾਦ ਨੇ ਵੀ ਇਸ ਵਿਚ ਦਿਲਚਸਪੀ ਦਿਖਾਈ। ਅਖੀਰ ਵਿਚ ਮੁੰਬਈ ਨੇ ਉਨ੍ਹਾਂ ਨੂੰ 15.25 ਕਰੋੜ ਰੁਪਏ ਵਿਚ ਖਰੀਦਿਆ। ਹੁਣ ਤੱਕ ਇਸ ਆਕਸ਼ਨ ਵਿਚ ਉਹ ਸਭ ਤੋਂ ਮਹਿੰਗੇ ਖਿਡਾਰੀ ਹਨ। ਦੱਸ ਦਈਏ ਕਿ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਦਾ ਰਿਕਾਰਡ ਯੁਵਰਾਜ ਸਿੰਘ ਦੇ ਨਾਂ ਦਰਜ ਹੈ। ਉਨ੍ਹਾਂ ਨੂੰ 16 ਕਰੋੜ ਰੁਪਏ ਵਿਚ ਖਰੀਦਿਆ ਗਿਆ ਸੀ। 

Also Read: ਚੋਣ ਪ੍ਰਚਾਰ ਲਈ ਹਲਕਾ ਲੰਬੀ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਦੱਸ ਦਈਏ ਕਿ ਆਈਪੀਐੱਲ ਆਕਸ਼ਨ ਦਾ ਆਯੋਜਨ ਬੈਂਗਲੁਰੂ ਵਿਚ ਹੋ ਰਿਹਾ ਹੈ। ਇਸ ਵਾਰ ਨੀਲਾਮੀ ਵਿਚ 10 ਟੀਮਾਂ ਹਨ। ਗੁਜਰਾਤ ਟਾਈਟੰਸ ਤੇ ਲਖਨਊ ਸੁਪਰਜਾਇੰਟਸ ਦੋ ਨਵੀਆਂ ਫ੍ਰੈਂਚਾਈਜ਼ੀਆਂ ਪਹਿਲੀ ਵਾਰ ਇਸ ਦਾ ਹਿੱਸਾ ਬਣੀਆਂ ਹਨ। ਪਹਿਲਾਂ 590 ਖਿਡਾਰੀਆਂ ਦੀ ਨੀਲਾਮੀ ਹੋਣੀ ਸੀ ਪਰ ਹੁਣ ਕੁੱਲ 600 ਖਿਡਾਰੀਆਂ ਦੀ ਨੀਲਾਮੀ ਹੋਵੇਗੀ।

In The Market