ਆਪ ਲੀਡਰ ਗਗਨ ਮਾਨ ਦਾ ਪੁਤਲਾ ਫੂਕ ਕੀਤਾ ਜਾ ਰਿਹੈ ਵਿਰੋਧ, ਕੀਤੀ ਕਾਰਵਾਈ ਦੀ ਮੰਗ

ਤਪਾ ਮੰਡੀ (ਇੰਟ.)- ਆਮ ਆਦਮੀ ਪਾਰਟੀ (Aam Admi party) ਦੀ ਲੀਡਰ ਅਨਮੋਲ ਗਗਨ ਮਾਨ (Leader Anmol Gagan mann) ਵਲੋਂ ਸੰਵਿਧਾਨ (Constituency) ਬਾਰੇ ਦਿੱਤੇ ਬਿਆਨ ਤੋਂ…

ਤਪਾ ਮੰਡੀ (ਇੰਟ.)- ਆਮ ਆਦਮੀ ਪਾਰਟੀ (Aam Admi party) ਦੀ ਲੀਡਰ ਅਨਮੋਲ ਗਗਨ ਮਾਨ (Leader Anmol Gagan mann) ਵਲੋਂ ਸੰਵਿਧਾਨ (Constituency) ਬਾਰੇ ਦਿੱਤੇ ਬਿਆਨ ਤੋਂ ਬਾਅਦ ਮੁਸ਼ਕਲਾਂ ਹੋਰ ਵਧ ਗਈਆਂ ਹਨ। ਉਨ੍ਹਾਂ ਦੇ ਇਸ ਬਿਆਨ ਹਰ ਪਾਸੇ ਤਿੱਖਾ ਵਿਰੋਧ (Protest) ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪੁਤਲੇ ਸਾੜੇ ਜਾ ਰਹੇ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ (Advocate in charge Satnam Singh) ਰਾਹੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (Aam Aadmi Party) ਦੀ ਲੀਡਰ ਅਨਮੋਲ ਗਗਨ ਮਾਨ ਵਲੋਂ ਭਾਰਤੀ ਸੰਵਿਧਾਨ (Constitution of India) ਦੇ ਖ਼ਿਲਾਫ਼ ਗਲਤ ਸ਼ਬਦਾਵਲੀ ਕਰਨ ਦੇ ਵਿਰੋਧ ‘ਚ ਤਪਾ ਦੇ ਵਾਲਮੀਕੀ ਚੌਕ ‘ਚ ਪੁਤਲਾ ਫੂਕਣ (Effigy burning) ਉਪਰੰਤ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਆਪ ਲੀਡਰ ਅਨਮੋਲ ਗਗਨ ਮਾਨ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Read this- 4 ਸਾਲ ਦੇ ਬੱਚੇ ‘ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ ‘ਚ ਮਚੀ ਤਰਥੱਲੀ

ਦੱਸਣਯੋਗ ਹੈ ਕਿ ਆਪ ਪਾਰਟੀ ਦੀ ਲੀਡਰ ਅਨਮੋਲ ਗਗਨ ਮਾਨ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਗ਼ਲਤ ਦੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੁਤਲੇ ਫੂਕੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪੂਰਾ ਭਾਰਤ ਦੇਸ਼ ਇਕ ਸਮਾਨ ਹੋ ਕੇ ਮੰਨ ਰਿਹਾ ਹੈ ਅਤੇ ਇਸ ਸੰਵਿਧਾਨ ਅਨੁਸਾਰ ਹੀ ਦੇਸ਼ ਦੇ ਕਾਨੂੰਨ ਅਤੇ ਹੋਰ ਕੰਮ ਸਿਰੇ ਚੜ੍ਹ ਜਾਂਦੇ ਹਨ ਪਰ ‘ਆਪ’ ਆਗੂ ਅਨਮੋਲ ਮਾਨ ਵੱਲੋਂ ਇਸ ਤਰ੍ਹਾਂ ਦੇ ਬਿਆਨ ਜਾਰੀ ਕਰਕੇ ਬਾਬਾ ਸਾਹਿਬ ਅਤੇ ਦਲਿਤ ਸਮਾਜ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਅਨਮੋਲ ਮਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਤੇ ਦਲਿਤ ਸਮਾਜ ਤੋਂ ਮਾਫੀ ਨਾ ਮੰਗੀ ਤਾਂ ਧਰਨੇ ਤੇ ਮੁਜ਼ਾਹਰੇ ਜਗ੍ਹਾ ਜਗ੍ਹਾ ਕੀਤੇ ਜਾਣਗੇ।

Leave a Reply

Your email address will not be published. Required fields are marked *