ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਇਸ ਨਾਅਰੇ ਨਾਲ ਕੀਤੀ – ਅਛੇ ਬਿਤੇ 5 ਸਾਲ, ਲਗੇ ਰਹੋ ਕੇਜਰੀਵਾਲ। ਮੁਹਿੰਮ ਦੇ ਇੱਕ ਹਿੱਸੇ ਵਜੋਂ, ਪਾਰਟੀ ਨੇ ਸ਼ਨੀਵਾਰ ਅਤੇ ਐਤਵਾਰ ਨੂੰ 70 ਹਲਕਿਆਂ ਵਿੱਚ ਪੈਦਲ ਮਾਰਚ ਯਾਤਰਾ ਕੱਢਣ ਦੀ ਯੋਜਨਾ ਬਣਾਈ ਹੈ। 24 ਦਸੰਬਰ ਨੂੰ ਇਹ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਦਿੱਲੀ ਵਿੱਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਜਾਰੀ ਕਰੇਗੀ। ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੀਆਂ ਮਿਤਾ ਦਾ ਐਲਾਨ ਅਜੇ ਕਰਨਾ ਹੈ।
ਦਿੱਲੀ ਅਸੈਂਬਲੀ ਦਾ ਕਾਰਜਕਾਲ 14 ਫਰਵਰੀ ਨੂੰ ਖਤਮ ਹੁੰਦਾ ਹੈ। ਉਪ ਮੁੱਖ ਮੰਤਰੀ ਅਤੇ ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ “ਪੰਜ ਸਾਲ ਪਹਿਲਾਂ ਅਸੀਂ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਤੋਂ ਵੋਟਾਂ ਮੰਗੀਆਂ ਸੀ। ਹੁਣ ਜਦੋਂ ਅਸੀਂ ਲੋਕਾਂ ਕੋਲ ਵਾਪਸ ਜਾ ਰਹੇ ਹਾਂ ਤਾਂ ਅਸੀਂ ਸੁਣ ਰਹੇ ਹਾਂ ਕਿ ਬਹੁਤ ਚੰਗਾ ਕੰਮ ਹੋਇਆ ਹੈ। ਲੋਕ ਚੰਗੇ ਹੋਏ ਹਨ, ਸਿੱਖਿਆ, ਸਿਹਤ ਸਹੂਲਤਾਂ, ਸਸਤੀ ਅਤੇ 24 ਘੰਟੇ ਬਿਜਲੀ ਦਿੱਲੀ ਦੇ ਲੋਕਾਂ ਨੂੰ ਮਿਲੀ ਹੈ। ਲੋਕ ਚਾਹੁੰਦੇ ਹਨ ਕਿ, ਮੁੜ ਕੇਜਰੀਵਾਲ ਦੀ ਸਰਕਾਰ ਦਿੱਲੀ ਵਿੱਚ ਬਣੇ।
ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ਭਾਰਤੀ ਰਾਜਨੀਤਿਕ ਐਕਸ਼ਨ ਕਮੇਟੀ (ਆਈ-ਪੀਏਸੀ) ਨਾਲ ਵੀ ਸਮਝੌਤਾ ਕੀਤਾ ਹੈ। ਸਿਸੋਦੀਆ ਨੇ ਕਿਹਾ, “ਇਹ ਮੁਹਿੰਮ ਲੋਕਾਂ ਵੱਲੋਂ ਆਈ ਹੈ, ਜੋ ਚਾਹੁੰਦੇ ਹਨ ਕਿ ਇਹ ਕੰਮ ਜਾਰੀ ਰਹੇ।‘ਆਪ’ ਜੇਕਰ ਅੱਜ ਮੁਹਿੰਮ ਦੀ ਰਸਮੀ ਸ਼ੁਰੂਆਤ ਕਰ ਰਹੀ ਹੈ, ਇਸ ਮੁਹਿੰਮ ਵਿੱਚ ਅਸੀਂ ਸਲੋਗਨ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ, ਕੱਲ੍ਹ ਤੋਂ ਸਾਰੇ 70 ਹਲਕਿਆਂ ਵਿੱਚ ਦੋ ਦਿਨਾਂ ਲਈ ਰੈਲੀ ਕੱਢੀ ਜਾਵੇਗੀ। ਸਿਸੋਦੀਆ ਨੇ ਕਿਹਾ, 24 ਦਸੰਬਰ ਨੂੰ ਦਿੱਲੀ ਸਰਕਾਰ ਦਾ ਪਿਛਲੇ 5 ਸਾਲਾਂ ਦੇ ਕੀਤੇ ਕੰਮਾਂ ਦਾ ਵੇਰਵਾ ਦਰਸਾਉਂਣ ਲਈ ਰਿਪੋਰਟ ਕਾਰਡ ਲਾਂਚ ਕੀਤਾ ਜਾਵੇਗਾ। 7 ਜਨਵਰੀ ਤੱਕ, ਘਰ-ਘਰ ਮੁਹਿੰਮ ਚੱਲੇਗੀ ਅਤੇ ਇਸ ਰਿਪੋਰਟ ਕਾਰਡ ਨੂੰ 35 ਲੱਖ ਘਰਾਂ ਵਿੱਚ ਲਿਜਾਇਆ ਜਾਵੇਗਾ, “ਸਿਸੋਦੀਆ ਨੇ ਕਿਹਾ।
ਇਹ ਚੋਣ ‘ਆਪ’ ਲਈ ਅਹਿਮ ਹੈ, ਕਿਉਂਕਿ ਇਹ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਲਈ ਲੜਿਆ ਜਾਣਾ ਹੈ। ਪਾਰਟੀ ਲਈ ਦਾਅ ਉੱਚਾ ਹੈ, ਕਿਉਂਕਿ ਉਨ੍ਹਾਂ ਨੇ 2015 ਵਿੱਚ 70 ਵਿਧਾਨ ਸਭਾ ਹਲਕਿਆਂ ਵਿੱਚੋਂ 67 ਸੀਟਾਂ ਜਿਤਿਆਂ ਸਨ। ਹਾਲਾਂਕਿ, ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ‘ਚ ਪਾਰਟੀ ਦਿੱਲੀ ਤੋਂ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ।
Today we launch @AamAadmiParty's campaign for 2020 elections for Delhi Assembly, a slogan people of Delhi have been shouting in every jansabha –
अच्छे बीते 5 साल #LageRahoKejriwal pic.twitter.com/KKgTviVb4d
— Manish Sisodia (@msisodia) December 20, 2019
“ਆਪ ‘ਸਤੰਬਰ ਤੋਂ ਹੀ ਲੋਕਾਂ ਕੋਲ ਜਾ ਰਹੀ ਹੈ। ਪਾਰਟੀ ਨੇ ਸੰਗਠਨ ਨੂੰ ਮਜ਼ਬੂਤ ਬਣਾਉਣ ‘ਤੇ ਕੰਮ ਕੀਤਾ ਹੈ ਅਤੇ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਸ਼ੁਕਰਵਾਰ ਨੂੰ ਨਾਅਰਾ ਲਾਂਚ ਹੋਇਆ ਅਤੇ ਹੁਣ ਲੋਕਾਂ ਦੇ ਸਾਹਮਣੇ ਇੱਕ ਰਿਪੋਰਟ ਕਾਰਡ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਅਤੇ ਸੀਨੀਅਰ ਨੇਤਾ ਨੇ ਉਦਘਾਟਨ ਸਮੇਂ ਕਿਹਾ ਕਿ, ਸਾਡੇ ਚੰਗੇ ਕੰਮ ਦੀ ਗੱਲ ਕਰੀਏ।


