ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਦੇ ਗਠਜੋੜ ਦੀਆਂ ਖਬਰਾਂ ਨੂੰ ਲੈਕੇ ਸਿਆਸਤ ਵੀ ਪੂਰੀ ਤਰਾਂ ਭੱਕ ਚੁੱਕੀ ਹੈ | ਜਿਖੇ ਕਾਂਗਰਸ ਵੱਲੋਂ ਇਸ ਗਠਜੋੜ ਤੋਂ ਕੋਈ ਫਰਕ ਨਾ ਪੈਣ ਦੀ ਗੱਲ ਕੀਤੀ ਗਈ ਤਾਂ ਉੱਥੇ ਅਕਾਲੀ ਦਲ ਦੇ ਸੀਨਿਅਰ ਆਗੂ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਪਾਰਟੀ ਦੇ ਗਠਜੋੜ ਨੂੰ ਲੈਕੇ ਕਿਹਾ ਕੀ ਆਮ ਆਦਮੀ ਪਾਰਟੀ ਖੁੱਦ ਹੀ ਬਿਖਰੀ ਪਈ ਹੈ ਅਤੇ ਟਕਸਾਲੀ ਪਾਰਟੀ ਤਿੰਨ ਚਾਰ ਲੋਕਾਂ ਦੀ ਪਾਰਟੀ ਹੈ | ਉਨ੍ਹਾਂ ਦਾ ਕੋਈ ਐਜੇਂਡਾ ਨਹੀਂ ਹੈ ਅਤੇ ਇਹ ਗਠਜੋੜ ਸਿਰਫ ਲੋਕਸਭਾ ਚੋਣ ਚ ਖੁੱਦ ਨੂੰ ਬਚਾਉਣ ਲਈ ਬਣਾਇਆ ਗਿਆ ਹੈ |
Watch Video
