Khalsa Aid ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਰਵੀ ਸਿੰਘ ਬੋਲੇ- ਘਟਨਾ ਨੇ ਦਿਲ ਤੋੜ ਦਿੱਤਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਵਿਚ ਕਿਸੇ ਵੀ ਆਪਦਾ ਵੇਲੇ ਲੋੜਵੰਦਾਂ ਅਤੇ ਬੇਸਹਾਰਾ ਦੀ ਬਾਂਹ ਫੜਨ ਵਾਲੀ ਸਮਾਜਸੇਵੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ ਦੇ ਲਈ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਵਿਚ ਕਿਸੇ ਵੀ ਆਪਦਾ ਵੇਲੇ ਲੋੜਵੰਦਾਂ ਅਤੇ ਬੇਸਹਾਰਾ ਦੀ ਬਾਂਹ ਫੜਨ ਵਾਲੀ ਸਮਾਜਸੇਵੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ ਦੇ ਲਈ ਇਕ ਬੇਹੱਦ ਦੁਖ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਖਾਲਸਾ ਏਡ ਦੇ ਇਕ ਵਲੰਟੀਅਰ ਇੰਦਰਜੀਤ ਸਿੰਘ ਦੀ ਬੀਤੇ ਦਿਨ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਜਿਸ ਉੱਤੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਵੀ ਦੁੱਖ ਪ੍ਰਗਟ ਕੀਤਾ ਹੈ।

ਦਰਅਸਲ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿਚਾਲੇ ਵੀ ਖਾਲਸਾ ਏਡ ਆਪਣੀ ਸੇਵਾਵਾਂ ਦੇਣ ਵਿਚ ਲੱਗਿਆ ਹੋਇਆ ਹੈ। ਉਹ ਪੀਪੀਈ ਕਿੱਟਾਂ, ਮਾਸਕ ਅਤੇ ਸੈਨਾਟਾਈਜ਼ਰ ਲੋੜਵੰਦ ਲੋਕਾਂ ਅਤੇ ਹਸਪਤਾਲਾਂ ਨੂੰ ਵੰਡ ਰਿਹਾ ਹੈ। ਇਸੇ ਤਹਿਤ ਬੀਤੇ ਸੋਮਵਾਰ ਜਦੋਂ ਖਾਲਸਾ ਏਡ ਦਾ ਇਕ ਸੇਵਾਦਾਰ ਇੰਦਰਜੀਤ ਸਿੰਘ ਸੇਵਾ ਕਰਕੇ ਫਰੀਦਕੋਟ ਤੋਂ ਬਠਿੰਡਾ ਆ ਰਿਹਾ ਸੀ ਉਦੋਂ ਹੀ ਬਾਜਰਖਾਨਾ ਨੇੜੇ ਖਾਲਸਾ ਏਡ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿਚ ਇੰਦਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਇਕ ਹੋਰ ਸਾਥੀ ਸੁਰੱਖਿਅਤ ਬੱਚ ਗਿਆ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ ਪਰ ਘਟਨਾ ਉੱਤੇ ਖਾਲਸਾ ਏਡ ਦੇ ਸਾਰੇ ਸੇਵਾਦਾਰਾਂ ਸਮੇਤ ਖੁਦ ਰਵੀ ਸਿੰਘ ਨੇ ਵੀ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਘਟਨਾ ਉੱਤੇ ਦੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ ”ਇਸ ਖਬਰ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਤੋੜ ਦਿੱਤਾ ਹੈ। ਮੇਰੀਆਂ ਪ੍ਰਥਨਾਵਾਂ ਇਸ ਮੁਸ਼ਕਿਲ ਸਮੇਂ ਵਿਚ ਇੰਦਰਜੀਤ ਦੇ ਪਰਿਵਾਰ, ਦੋਸਤਾਂ ਅਤੇ ਸਾਥੀਆਂ ਨਾਲ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ”।

Leave a Reply

Your email address will not be published. Required fields are marked *