ਨਵੀਂ ਦਿੱਲੀ : ਇੰਡੀਆ ਗੇਟ (India Gate) ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਦੀ ਮੂਰਤੀ ਲਗਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਟਵੀਟ (Tweet) ਕਰਕੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਦੀ 125ਵੀਂ ਜਯੰਤੀ (125th Anniversary) ਮਨਾ ਰਿਹਾ ਹੈ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗ੍ਰੇਨਾਈਟ ਨਾਲ ਬਣੀ ਉਨ੍ਹਾਂ ਦੀ ਮੂਰਤੀ ਇੰਡੀਆ ਗੇਟ (India Gate) ‘ਤੇ ਸਥਾਪਿਤ ਕੀਤੀ ਜਾਵੇਗੀ। ਇਹ ਉਨ੍ਹਾਂ ਪ੍ਰਤੀ ਭਾਰਤ ਦੇ ਰਿਣੀ ਹੋਣ ਦਾ ਪ੍ਰਤੀਕ ਹੋਵੇਗਾ। Also Read : ਦੇਸ਼ ਨੇ ਸੈਰ-ਸਪਾਟੇ ਲਈ ਲਗਾਤਾਰ ਕੀਤੈ ਕੰਮ : ਪੀ.ਐੱਮ. ਮੋਦੀ
Netaji Subhas Chandra Bose grand statue, made of granite, will be installed at India Gate, tweets Prime Minister Narendra Modi
“This would be a symbol of India’s indebtedness to him,” he added in a tweet. pic.twitter.com/z335Yo4TjH
— ANI (@ANI) January 21, 2022
ਪੀ.ਐੱਮ. ਨੇ ਅੱਗੇ ਕਿਹਾ ਕਿ ਜਦੋਂ ਤੱਕ ਨੇਤਾ ਜੀ ਬੋਸ ਦੀ ਮੂਰਤੀ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਦੀ ਹੋਲੋਗ੍ਰਾਮ ਮੂਰਤੀ ਉਸੇ ਥਾਂ ‘ਤੇ ਮੌਜੂਦ ਰਹੇਗੀ। ਮੈਂ ਨੇਤਾਜੀ ਦੀ ਜਯੰਤੀ 23 ਜਨਵਰੀ ਨੂੰ ਹੋਲੋਗ੍ਰਾਮ ਮੂਰਤੀ ਦੀ ਘੁੰਡ ਚੁਕਾਈ ਕਰਾਂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਇੰਡੀਆ ਗੇਟ ‘ਤੇ ਅਮਰ ਜਵਾਨ ਜਿਓਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦਰਅਸਲ, ਸਰਕਾਰ ਨੇ ਅਮਰ ਜਵਾਨ ਜਿਓਤੀ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਲੌ ਨਾਲ ਮਰਜ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੂੰ ਲੈ ਕੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। Also Read : ਅਬੂ ਧਾਬੀ ਵਿਚ ਜਾਨ ਗਵਾਉਣ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਆਈਆਂ ਭਾਰਤ

ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜਵਾਨਾਂ ਲਈ ਜੋ ਅਮਰ ਜਿਓਤੀ ਜਲਦੀ ਸੀ, ਉਸ ਨੂੰ ਅੱਜ ਬੁਝਾ ਦਿੱਤਾ ਜਾਵੇਗਾ। ਕੁਲ ਲੋਕ ਦੇਸ਼ਪ੍ਰੇਮ ਅਤੇ ਬਲਿਦਾਨ ਨੂੰ ਨਹੀਂ ਸਮਝ ਸਕਦੇ। ਕੋਈ ਗੱਲ ਨਹੀਂ, ਅਸੀਂ ਆਪਣੇ ਸੈਨਿਕਾਂ ਲਈ ਅਮਰ ਜਵਾਨ ਜਿਓਤੀ ਇਕ ਵਾਰ ਫਿਰ ਜਗਾਉਣਗੇ। ਅਮਰ ਜਵਾਨ ਜਿਓਤੀ ਦੀ ਸਥਾਪਨਾ ਉਨ੍ਹਾਂ ਭਾਰਤੀ ਫੌਜੀਆਂ ਦੀ ਯਾਦ ਵਿਚ ਕੀਤੀ ਗਈ ਸੀ ਜੋ 1971 ਦੇ ਭਾਰਤ-ਪਾਕਿ ਜੰਗ ਵਿਚ ਸ਼ਹੀਦ ਹੋਏ ਸਨ। ਇਸ ਜੰਗ ਵਿਚ ਭਾਰਤ ਦੀ ਜਿੱਤ ਹੋਈ ਸੀ ਅਤੇ ਬੰਗਲਾਦੇਸ਼ ਦਾ ਗਠਨ ਹੋਇਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ 1972 ਨੂੰ ਅਮਰ ਜਵਾਨ ਜੋਤ ਦਾ ਉਦਘਾਟਨ ਕੀਤਾ ਸੀ।



